Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Punjab Elections 2017 (ਪੰਜਾਬ ਚੋਣਾਂ 2017)

Punjab Elections 2017 (ਪੰਜਾਬ ਚੋਣਾਂ 2017)

ਆਮ ਆਦਮੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਪਾਰਟੀ 'ਚ ਵਾਪਸੀ ਦਾ ਖੰਡਨ ਕੀਤਾ। ਡਾ. ਗਾਂਧੀ ਵਲੋਂ ਇਹ ਖੰਡਨ ਉਦੋਂ ਸਾਹਮਣੇ ਆਇਆ ਹੈ ਜਦੋਂ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ ਕਿ ਡਾ. ਗਾਂਧੀ ਨੇ 'ਆਪ' 'ਚ ਵਾਪਸੀ ਕਰ ਲਈ ਹੈ।
ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਦੇ ਖਿਲਾਫ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ।
ਆਜ਼ਾਦ ਸਿੱਖ ਰਾਜ ਦੀ ਕਾਇਮੀ ਨੂੰ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਦੱਸਦਿਆਂ ਦਲ ਖ਼ਾਲਸਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਚੰਦ ਵੋਟਾਂ ਖਾਤਰ ਖ਼ਾਲਸਾ ਰਾਜ ਦੇ ਸੰਕਲਪ ਨੂੰ ਢਾਹ ਲਾਉਣ ਤੋਂ ਬਾਜ਼ ਆਉਣ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੂੰਘ ਬਾਦਲ ਅਤੇ ਸੁਖਬੀਰ ਬਾਦਲ ਵਲੋਂ ਕੇਜਰੀਵਾਲ ਦੇ ਗਰਮ ਖਿਆਲੀਆਂ ਨਾਲ ਸਬੰਧ ਹੋਣ ਅਤੇ ਵਿਧਾਨ ਸਭਾ ਚੋਣਾਂ ਵਿਚ ਖ਼ਾਲਿਸਤਾਨੀਆਂ ਵਲੋਂ ਕੇਜਰੀਵਾਲ ਦੀ ਮਦਦ ਕੀਤੇ ਜਾਣ ਦੇ ਲਾਏ ਦੋਸ਼ਾਂ ਤੋਂ ਬਾਅਦ ਨਵਾਂ ਮਸਲਾ ਖੜ੍ਹਾ ਹੋ ਗਿਆ ਹੈ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਇਕ ਧਾਰਮਿਕ ਸਮਾਗਮ ਵਿਚ ਬੋਲਦਿਆਂ ਖ਼ਾਲਿਸਤਾਨ ਦੀ ਮੰਗ ਨੂੰ ਵਾਜਬ ਦੱਸਿਆ ਅਤੇ ਦਾਅਵਾ ਕੀਤਾ ਕਿ ਕਿਸੇ ਸਮੇਂ ਬਾਦਲ ਸਮੇਤ ਕੌਮ ਦਾ ਵੱਡਾ ਹਿੱਸਾ ਇਸ ਨਿਸ਼ਾਨੇ ਨਾਲ ਖੜ੍ਹਾ ਸੀ।
ਅਕਾਲੀ-ਭਾਜਪਾ ਦੇ ਹਲਕਾ ਬੁਢਲਾਡਾ ਤੋਂ ਉਮੀਦਵਾਰ ਡਾ. ਨਿਸ਼ਾਨ ਸਿੰਘ ਦੇ ਹੱਕ ਵਿੱਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਬਹੁਤਾ ਸਮਾਂ ਆਪਣੀ ਸਰਕਾਰ ਦੀਆਂ ਸਿਫਤਾਂ ਹੀ ਕੀਤੀਆਂ ਤੇ ਕਿਹਾ ਕਿ ਪਿਛਲੀਆਂ ਚੌਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੰਜ ਸਾਲ ਦੇ ਰਾਜ ਵਿੱਚ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ ਤੇ ਅਰਵਿੰਦ ਕੇਜਰੀਵਾਲ ਦਿੱਲੀ ਛੱਡ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਲੈ ਰਿਹਾ ਹੈ, ਜਿਹੜਾ ਕਦੇ ਪੂਰਾ ਨਹੀਂ ਹੋਵੇਗਾ।
ਬਠਿੰਡਾ ਜਿਲ੍ਹੇ ਵਿਚ ਮੌੜ ਮੰਡੀ ਵਿਖੇ ਮੰਗਲਵਾਰ ਰਾਤ 8:30 ਵਜੇ ਕਰੀਬ ਇਕ ਮਾਰੂਤੀ ਕਾਰ 800 ਨੰਬਰ ਪੀ.ਬੀ.-03.8974 ਵਿਚ ਭੇਦਭਰੀ ਹਾਲਤ 'ਚ ਬੰਬ ਧਮਾਕਾ ਹੋਣ ਦੇ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਘਟਨਾ ਦੇ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਮੌੜ ਦਫ਼ਤਰ ਦੇ ਨੇੜੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਜੋ ਕਿ ਵਿਵਾਦਤ ਡੇਰਾ ਸਿਰਸਾ ਮੁਖੀ ਦੇ ਕੁੜਮ ਹੈ, ਦਾ ਰੋਡ ਸ਼ੋਅ ਅਜੇ ਸਮਾਪਤ ਹੀ ਹੋਇਆ ਸੀ, ਕਿ ਜੱਸੀ ਜਦੋਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮਿਲੇ ਆਪਣੇ ਸੁਰੱਖਿਆ ਬਲਾਂ ਸਮੇਤ ਜਿਉਂ ਹੀ ਰੋਡ ਸ਼ੋਅ ਤੋਂ ਬਾਹਰ ਨਿਕਲੇ ਤਾਂ ਰਸਤੇ 'ਚ ਖੜ੍ਹੀ ਮਾਰੂਤੀ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ।
ਅਖੰਡ ਕੀਰਤਨੀ ਜਥਾ ਦੇ ਬੁਲਾਰੇ ਭਾਈ ਰਜਿੰਦਰ ਪਾਲ ਸਿੰਘ (ਆਰ.ਪੀ. ਸਿੰਘ) ਨੇ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਚੁੱਕੇ ਭਾਈ ਮੇਜਰ ਸਿੰਘ ਦੇ ਨਿਵਾਸ ਉਤੇ ਮੁਲਾਕਾਤ ਕੀਤੀ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਿੰਡ ਕਾਂਗੜ ਵਿੱਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਭਾਣਜੇ ਰਾਹੁਲ ਅਤੇ ਉਸ ਦੇ ਦੋਸਤ ਕਰਮਜੀਤ ਚੀਨਾ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਸਮਰਥਕ ਸਤਨਾਮ ਸਿੰਘ ਦੇ ਘਰ ਵੜ ਕੇ ਕੁੱਟਮਾਰ ਕੀਤੀ।
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸੋਮਵਾਰ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਸੀਨੀਅਰ ਆਗੂ ਜੱਸੀ ਜਸਰਾਜ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਬੀਰ ਦਵਿੰਦਰ ਸਿੰਘ ਨੂੰ ਖਰੀਆਂ ਗੱਲਾਂ ਆਖਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਹੈ।
ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ਕੋਮਲਪ੍ਰੀਤ ਕੜਵਲ ਉੱਪਰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹੈ। ਹਮਲਾ ਉਸ ਵਕਤ ਹੋਇਆ ਜਦੋਂ ਕੋਮਲਪ੍ਰੀਤ ਕੜਵਲ ਆਪਣੀ ਇਨੋਵਾ ਗੱਡੀ ਵਿੱਚ ਚੋਣ ਪ੍ਰਚਾਰ ਲਈ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਦੇ ਸ਼ੀਸ਼ੇ ਉਤੇ ਰਾਡ ਮਾਰੀ ਤੇ ਫਰਾਰ ਹੋ ਗਏ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ ਸੰਕਟ ਨੂੰ ਇੱਕ ਵੱਡੇ ਸਿਆਸੀ ਅਤੇ ਢਾਂਚਾਗਤ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।