2008 'ਚ ਹੋਏ ਮਾਲੇਗਾਂਓ ਧਮਾਕੇ ਦੇ ਮਾਮਲੇ 'ਚ ਬੰਬੇ ਹਾਈਕੋਰਟ ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜਦਕਿ ਕਰਨਲ ਪੁਰੋਹਿਤ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸਤੋਂ ਪਹਿਲਾਂ ਜਾਂਚ ਏਜੰਸੀ ਐਨ.ਆਈ.ਏ. ਸਾਧਵੀ ਪ੍ਰਗਿਆ ਠਾਕੁਰ ਨੂੰ ਆਪਣੀ ਜਾਂਚ 'ਚ ਕਲੀਨ ਚਿੱਟ ਦੇ ਚੁੱਕੀ ਹੈ। ਐਨ.ਆਈ.ਏ. ਦਾ ਦਾਅਵਾ ਹੈ ਕਿ ਸਾਧਵੀ ਪ੍ਰਗਿਆ ਦੇ ਖਿਲਾਫ ਮੁਕੱਦਮਾ ਚਲਾਉਣ ਲਾਇਕ ਸਬੂਤ ਨਹੀਂ ਹਨ।