ਪੁਰਤਗਾਲ ਵਿੱਚ ਪਿਛਲੀ 18 ਦਸੰਬਰ ਨੂੰ ਇੰਟਰਪੋਲ ਵੱਲੋਂ ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਰਿਹਾਅ ਹੋ ਕੇ ਦੇਰ ਰਾਤੀਂ 12 ਵਜੇ ਦੇ ਕਰੀਬ ਸਟੈਂਸਟੈੱਡ ਹਵਾਈ ਅੱਡੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਤਿੰਨੇ ਵਕੀਲ ਗੁਰਪਤਵੰਤ ਸਿੰਘ ਪੰਨੂੰ, ਅਮਰਜੀਤ ਸਿੰਘ ਭੱਚੂ ਅਤੇ ਪੁਰਤਗਾਲੀ ਵਕੀਲ ਮੈਨਿਊਰ ਲੂਇਸ ਫੈਰੀਰਾ ਵੀ ਭਾਈ ਪੰਮਾ ਦੇ ਨਾਲ ਸਨ।