Tag Archive "beadbi-incidents-in-punjab"

ਬੇਅਦਬੀ ਕਿਵੇਂ ਰੁਕੇ ਅਤੇ ਗੁਰੂ ਸਾਹਿਬ ਦਾ ਅਦਬ ਕਿਵੇਂ ਬਹਾਲ ਹੋਵੇ? ਖਾਸ ਗੱਲਬਾਤ ਸੁਣੋ!

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਲਈ ਸਭ ਤੋਂ ਵੱਧ ਅਹਿਮ ਹੈ। ਪਰ ਬੀਤੇ ਸਮੇਂ ਦੌਰਾਨ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਪਾਉਣ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।

ਬਿਬੇਕਗੜ੍ਹ ਪ੍ਰਕਾਸ਼ਨ ਨੇ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਬਾਰੀ ਬਾਰੇ ਜ. ਰਣਜੀਤ ਸਿੰਘ ਕਮਿਸ਼ਨ ਦਾ ਲੇਖਾ ਪੰਜਾਬੀ ਵਿਚ ਛਾਪਿਆ

ਬਿਬੇਕਗੜ੍ਹ ਪ੍ਰਕਾਸ਼ਨ ਦੀ ਵਲੋਂ ਨਵੀਂ ਕਿਤਾਬ “ਬੇਅਦਬੀ ਦੀਆਂ ਘਟਨਾਵਾਂ ’ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ” ਸਿਰਲੇਖ ਹੇਠ ‘ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਿਚ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਪੁਿਲਸ ਵੱਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਬਾਰੇ ਨਿਆਂਕਾਰ ਰਣਜੀਤ ਸਿੰਘ ਦੇ ਲੇਖੇ’ ਦਾ ਪੰਜਾਬੀ ਉਲੱਥਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਕਿਤਾਬ ਹੁਣ ਛਪ ਕੇ ਆ ਚੁੱਕੀ ਹੈ ਅਤੇ ਪੰਜਾਬ ਤੇ ਇੰਡੀਆ ਸਮੇਤ ਦੁਨੀਆ ਭਰ ਵਿਚ ਰਹਿੰਦੇ ਪਾਠਕ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸਿਆਸਤ ਰਾਹੀਂ ਮੰਗਵਾ ਸਕਦੇ ਹਨ।

ਬਰਗਾੜੀ ਬੇਅਦਬੀ ਮਾਮਲਾ ਬੰਦ ਕਰਨ ਦੀਆਂ ਕੋਸ਼ਿਸ਼ ਵਿਰੁਧ ਸਿੱਖਾਂ ਵੱਲੋਂ ਭਾਰਤ ਸਰਕਾਰ ਵਿਰੁਧ ਰੋਹ ਵਿਖਾਵਾ 19 ਅਗਸਤ ਨੂੰ

ਬੀਤੇ ਕੱਲ ਲੁਧਿਆਣੇ ਹੋਈ ਇਕ ਇਕੱਤਰਤਾ ਦੌਰਾਨ ਕੁਝ ਸਿੱਖ ਜਥਿਆਂ ਵੱਲੋਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੈਂ.ਬਿ.ਆ.ਇ.) ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕੀਤੇ ਜਾਣ ਨਾਲ ਜੁੜੇ ਤਿੰਮ ਮਾਮਲੇ ਬੰਦ ਕਰਨ ਲਈ ਅਦਾਲਤ ਵਿਚ ਅਰਜੀ ਲਾਉਣ ਵਿਰੁਧ ਆਉਂਦੀ 19 ਅਗਸਤ ਨੂੰ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਵਿਰੁਧ ਵਿਖਾਵਾ ਕਰਨ ਦਾ ਫੈਸਲਾ ਕੀਤਾ ਹੈ।

ਬੇਅਦਬੀ ਮਾਮਲੇ ਦੇ ਦੋਸ਼ੀ ਦੀ ਬਾਦਲ ਦਲ ਦੇ ਵਕੀਲ ਆਗੂ ਵਲੋਂ ਲਾਈ ਜਮਾਨਤ ਦੀ ਅਰਜੀ ਰੱਦ

ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਾਲਮ ਵਿਹਾਰ ਕਲੋਨੀ, ਪਿੰਡ ਦਾਦ, ਪੱਖੋਵਾਲ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਾਲਮ ਵਿਹਾਰ ਦੀ ਜਮਾਨਤ ਦੀ ਅਰਜੀ ਬੀਤੇ ਦਿਨ ਲੁਧਿਆਣੇ ਦੀ ਇੱਕ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ।

ਲੁਧਿਆਣੇ ਦੇ ਪਿੰਡ ਦਾਦ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਗ੍ਰਿਫਤਾਰ

ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਾਲਮ ਵਿਹਾਰ ਕਲੋਨੀ,ਪਿੰਡ ਦਾਦ, ਪੱਖੋਵਾਲ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਇੱਕ ਬੰਦੇ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਦਰ ਦੇ ਥਾਣੇਦਾਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਬੇਅਦਬੀ ਦੇ ਦੋਸ਼ੀ ਦੀ ਸ਼ਨਾਖਤ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਾਲਮ ਵਿਹਾਰ ਵਜੋਂ ਹੋਈ ਹੈ। ਪੁਲਸ ਨੇ ਉਸ ਖਿਲਾਫ ਧਾਰਾ 295-ਏ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਾਂਚ ਦਲ ਨੇ ਸਾਬਕਾ ਅਕਾਲੀ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਕੀਤਾ ਤਲਬ

ਵਿਸ਼ੇਸ਼ ਜਾਂਚ ਦਲ(ਐਸ ਆਈ ਟੀ) ਵਲੋਂ ਦਲਜੀਤ ਸਿੰਘ ਚੀਮਾ ਨੂੰ ਫਰੀਦਕੋਟ ਵਿਖੇ ਕੈਂਪ ਦਫਤਰ ਵਿਚ 29 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ।

ਬਰਗਾੜੀ ਮੋਰਚੇ ਨੇ ਬਾਦਲਾਂ ਦੀਆਂ ਜੜ੍ਹਾਂ ਪੁੱਟੀਆਂ, ਹੁਣ ਮਜਬੂਤ ਅਕਾਲੀ ਦਲ ਦਿਆਂਗੇ: ਭਾਈ ਮੰਡ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲਾਉਣ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ “ਇਨਸਾਫ ਮੋਰਚੇ ਦਾ ਪਹਿਲਾ ਪੜਾਅ ਬਰਗਾੜੀ ਦਾਣਾ ਮੰਡੀ ਵਿਖੇ ਸੀ ਤੇ ਹੁਣ ਉਹ ਮੰਗਾਂ ਮੰਨਵਾਉਣ ਲਈ ਉਹ ਪਿੰਡ ਪੱਧਰ ਤੀਕ ਪੁੱਜ ਕੇ ਇੱਕ ਮਜਬੂਤ ਲਹਿਰ ਸਿਰਜਣਗੇ। ਉਨ੍ਹਾਂ ਕਿਹਾ ਕਿ “ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ 25 ਨਵੰਬਰ 2018 ਨੂੰ ਕੌਮ ਦੇ ਵਡੇਰੇ ਹਿੱਤਾਂ ਤਹਿਤ ਆਪਣੇ ਢਾਂਚੇ ਭੰਗ ਕੀਤੇ ਸਨ, ਉਨ੍ਹਾਂ ਨੂੰ ਇੱਕਜੁਟ ਕਰਕੇ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ”।

ਸ਼੍ਰੋ.ਅ.ਦ. (ਬਾਦਲ) ਵੱਲੋਂ ਮਾਫੀ ਮੰਗਣ ਦਾ ਮਸਲਾ: ਮਾਫੀਨਾਮੇ ਤਾਂ ਸੌਦਾ ਸਾਧ ਦੇ ਵੀ ਆਏ ਸਨ

ਸਿੱਖਾਂ ਵਿਚਲੇ ਆਪਣੇ ਸਿਆਸੀ ਅਧਾਰ ਨੂੰ ਵੱਡਾ ਖੋਰਾ ਲੱਗਣ ਅਤੇ ਅੰਦਰੂਨੀ ਤੌਰ ਤੇ ਬਗ਼ਾਵਤ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹੁਣ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਜਿਥੇ ਕਿ ਬਾਦਲ ਦਲ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁਰੂ ਕਰਵਾਏ ਹਨ।

ਮੋਰਚਾ ਸਫ਼ਲ ਕਰਾਂਗੇ, ਪੰਥ ਦੀ ਜਿੱਤ ਹੋਵੇਗੀ [ਭਾਈ ਧਿਆਨ ਸਿੰਘ ਮੰਡ ਨਾਲ ਖਾਸ ਮੁਲਾਕਾਤ]

ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ।

ਐਡਵੋਕੇਟ ਫੂਲਕਾ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਤੇ ਕਾਂਗਰਸ ਸਰਕਾਰ ਦੇ 5 ਮੰਤਰੀਆਂ ਦੇ ਅਸਤੀਫੇ ਮੰਗੇ

ਆਮ ਆਦਮੀ ਪਾਰਟੀ ਦੇ ਆਗੂ ਤੇ ਦਾਖਾ ਹਲਕੇ ਤੋਂ ਐਮ. ਐਲ. ਏ. ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ।

Next Page »