ਨਿਰਪੱਖ ਲੋਕ ਟ੍ਰਿਬਿਊਨਲ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਕਹਿ ਕੇ ਖਪਾਏ ਗਏ ਨੌਜਵਾਨਾਂ ਦੇ ਪਰਵਾਰਾਂ ਦੀਆਂ ਗਵਾਹੀਆਂ ਦਰਜ਼ ਕੀਤੀਆਂ ਜਾ ਰਹੀਆਂ ਹਨ। ਇਸ ਟ੍ਰਿਬਿਊਨਲ ਵਿੱਚ ਭਾਰਤੀ ਸੁਪਰੀਕ ਕੋਰਟ ਦੇ ਸਾਬਕਾ ਜੱਜ ਏ.ਕੇ. ਗਾਂਗੁਲੀ, ਸੀਨੀਅਰ ਵਕੀਲ ਕੋਲਿਨ ਗਨਸਾਲਵਿਸ, ਮਣੀਪੁਰ ਤੋਂ ਮਨੁੱਖੀ ਹੱਕਾਂ ਦੇ ਕਾਰਕੁੰਨ ਬਬਲੂ ਲੋਟੋਂਗਮ, ਝਾੜਖੰਡ ਤੋਂ ਮਨੁੱਕੀ ਹੱਕਾਂ ਦੀ ਕਾਰਕੁੰਨ ਸੋਨੀ ਸੋਰੀ, ਤਪਨ ਬੋਸ (ਦੱਖਣੀ ਏਸ਼ੀਆ ਮਨੁੱਖੀ ਹੱਕ ਮੰਚ), ਬੀਬੀ ਪਰਮਜੀਤ ਕੌਰ ਖਾਲੜਾ (ਖਾਲੜਾ ਮਿਸ਼ਨ ਕਮੇਟੀ), ਪ੍ਰਵੀਨਾ ਅਹੰਗਰ (ਕਸ਼ਮੀਰ ਵਿੱਚ ਲਾਪਤਾ ਕੀਤੇ ਲੋਕਾਂ ਦੇ ਮਾਪਿਆਂ ਦੀ ਜਥੇਬੰਦੀ) ਅਤੇ ਕਵਿਤਾ ਸ਼੍ਰੀਵਾਸਤਵ (ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼) ਵੱਲੋਂ ਇਨ੍ਹਾਂ ਮਾਮਲਿਆਂ ਵਿਚ ਗਵਾਹੀਆਂ ਸੁਣੀਆਂ ਜਾ ਰਹੀ ਹਨ।