ਵਿਦੇਸ਼ » ਸਿਆਸੀ ਖਬਰਾਂ

ਸਰਕਾਰੀ ਰਹਿਮ ਦੀ ਲੋੜ ਨਹੀਂ, ਖਾਲਿਸਤਾਨ ਲਈ ਯਤਨ ਜਾਰੀ ਰੱਖਾਂਗੇ – ਡੱਲੇਵਾਲ

August 14, 2010 | By

ਲੰਡਨ (08 ਅਗਸਤ, 2010): ਪੰਜਾਬ ਸਰਕਾਰ ਵਲੋਂ ਭਾਰਤ ਦੀ ਕੇਂਦਰ ਸਰਕਾਰ ਨੂੰ ਭੇਜੀ ਗਈ ਕਾਲੀ ਸੂਚੀ ਚੋਂ ਸਿੱਖਾਂ ਦੇ ਨਾਮ ਕੱਢਣ ਦੀ ਸਿਫਾਰਸ਼ ਨੂੰ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇੱਕ ਛਲਾਵਾ ਕਰਾਰ ਦਿੱਤਾ ਗਿਆ ਹੈ , ਜਿਸ ਰਾਹੀਂ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਕਈ ਨਿਸ਼ਾਨੇ ਸਰ ਕਰਨ ਦੀ ਫਿਰਾਕ ਵਿੱਚ ਹੈ । ਅਜਿਹਾ ਕਰਕੇ ਬਾਦਲ ਐਂਡ ਕੰਪਨੀ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸਿੱਖ ਗੁਰਧਾਮਾਂ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਚਾਹੁੰਦੀ ਹੈ , ਕਿਉਂ ਕਿ ਉਸ ਨੂੰ ਅਗਾਮੀਂ ਚੋਣਾਂ ਵਿੱਚ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ ।  ਪੰਜਾਬ ਸਰਕਾਰ ਵਲੋਂ ਵੱਖ ਵੱਖ ਕੇਸਾਂ ਵਿੱਚ ਸ਼ਾਮਲ  28 ਲੋੜੀਦੇ ਸਿੱਖਾਂ ਦੀ ਜਾਰੀ ਸੂਚੀ ਵਿੱਚ ਸ਼ਾਮਲ ਯੂਨਾਈਟਿਡ ਖਾਲਸਾ  ਦਲ  ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰ਼ਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਵਲੋਂ  ਪ੍ਰਣ ਦੁਹਰਾਇਆ ਗਿਆ ਕਿ ਉਹ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਉਪਰੰਤ ਅਰੰਭ ਹੋਏ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਜਾਰੀ ਰੱਖਣਗੇ । ਕੋਈ ਵੀ ਸਰਕਾਰੀ ਤੰਤਰ ਇਸ ਤੋਂ  ਥਿਕੜਾ ਜਾਂ ਭਟਕਾ ਨਹੀਂ ਸਕਦਾ । ਪੰਜਾਬ ਸਰਕਾਰ ਅਗਰ ਵਾਕਿਆ ਹੀ ਸਿੱਖਾਂ ਪ੍ਰਤੀ ਸੁਹਿਰਦ ਹੈ ਤਾਂ ਉਸ ਨੂੰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਪ੍ਰਤੀ ਫਿਕਰਮੰਦ ਹੋਣ ਦੀ ਬਜਾਏ ਪੰਜਾਬ ਦੀਆਂ ਜੇਹਲਾਂ ਵਿੱਚ ਬੰਦ ਸਿੰਖਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ । ਭਾਈ ਲਾਲ ਸਿੰਘ ਅਕਾਲ ਗੜ੍ਹ ,ਭਾਈ ਮੇਜਰ ਸਿੰਘ ਵਰਗੇ ਯੋਧੇ ਵੀਹ ਵੀਹ ਸਾਲਾਂ ਤੋਂ ਜੇਹਲਾਂ ਵਿੱਚ ਬੰਦ ਹਨ , ਜੋ ਕਿ ਉਮਰ ਕੈਦ ਨਾਲੋਂ ਜਿਆਦਾ ਕੈਦ ਕੱਟ ਚੁੱਕੇ ਹਨ । ਪਰ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ । ਆਏ ਦਿਨ ਨਿਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ , ਭਾਈ ਦਲਜੀਤ ਸਿੰਘ ਬਿੱਟੂ ਆਪਣੇ ਅਨੇਕਾਂ ਸਾਥੀਆਂ ਸਣੇ ਤਕਰੀਬਨ  ਇੱਕ ਸਾਲ ਤੋਂ ਜੇਹਲਾਂ ਵਿੱਚ ਬੰਦ ਹਨ  ।  ਸਿਰਸੇ ਵਾਲੇ ਝੂਠੇ ਸੌਦੇ ਦੇ ਵਪਾਰੀ ਦੀਆਂ ਚੋਰ ਚਰਚਾਵਾਂ ਪੁਲੀਸ ਦੇ ਪਹਿਰੇ ਹੇਠ ਕਰਵਾਈਆਂ ਜਾ ਰਹੀਆਂ ਤਾਂ ਕਿ ਉਸ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ , ਅਤੇ ਇਹਨਾਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ । ਦਲ  ਵਲੋਂ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਨੂੰ ਸਵਾਲ ਕੀਤਾ ਗਿਆ ਕਿ ਉਹ ਇੱਕ ਪਾਸੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਆਖ ਰਹੀ ਹੈ ,ਉਸ ਨੂੰ ਪੰਜਾਬ ਦੀ ਜੇਹਲ ਵਿੱਚ ਤਲਬੀਲ ਕਰਨ ਦਾ ਇਹ ਆਖ ਕੇ ਵਿਰੋਧ ਕਰ ਰਹੀ ਹੈ ਕਿ ਅਜਿਹਾ ਹੋਣ ਨਾਲ ਪੰਜਾਬ ਦੇ ਅਮਨ ਨੂੰ ਖਤਰਾ ਹੋ ਸਕਦਾ ਹੈ , ਤਾਂ ਵਿਦੇਸ਼ੀ ਸਿੱਖਾਂ ਪ੍ਰਤੀ ਇਹ ਨਰਮੀ ਦਾ ਦਿਖਾਵਾ ਕਿਉਂ ? ਦਲ ਦੇ ਆਗੂਆਂ ਵਲੋਂ ਸਮੂਹ ਸਿੱਖਾਂ ਨੂੰ ਬਾਦਲ ਸਰਕਾਰ ਦੇ ਇਸ ਛਲਾਵੇ ਪ੍ਰਤੀ ਸੁਚੇਤ ਰਹਿਣ ਦੀ ਸਨਿਮਰ ਅਪੀਲ ਕੀਤੀ ਗਈ ਹੈ । ਕਿਉਂ ਕਿ ਇਸ ਦੇ ਅਨੇਕਾਂ ਰੂਪ ਅਤੇ ਅਨੇਕਾਂ ਮੂੰਹ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,