Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੀਵਨੀਆਂ

ਜੀਵਨੀਆਂ

ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।
ਸਰਦਾਰ ਦੇਸਾ ਸਿੰਘ ਆਪਣੀ ਵਰਯਾਮਤਾ ਅਤੇ ਸਿਆਣਪ ਲਈ ਖਾਲਸਾ ਦਰਬਾਰ ਵਿਚ ਬੜਾ ਨਾਮੀ ਮੰਨਿਆ ਜਾਂਦਾ ਸੀ। ਇਸਨੇ ਆਪਣੀ ਪਹਾੜੀ ਇਲਾਕੇ ਦੀ ਨਿਜ਼ਾਮਤ ਸਮੇਂ ਪਹਾੜੀ ਰਾਜਿਆਂ ਨਾਲ ਰੋਅਬ ਤੇ ਸਿਆਣਪ ਦਾ ਸੰਮਿਲਤ ਵਰਤਾਵ ਐਸੀ ਸੁਚੱਜਤਾ ਨਾਲ ਵਰਤਿਆ ਕਿ ਇਹ ਸਾਰੇ ਰਾਜੇ, ਬਿਨਾਂ ਕਿਸੇ ਖੂਨ ਖਰਾਬੇ ਦੇ, ਖਾਲਸਾ ਰਾਜ ਦੇ ਅਧੀਨ ਹੋ ਕੇ ਇਸਦੀ ਨਿਜ਼ਾਮਤ ਵਿਚ ਮਿਲ ਗਏ। ਇਨ੍ਹਾਂ ਰਿਆਸਤਾਂ ਦੇ ਨਾਮ ਇਹ ਹਨ :- ਕਾਂਗੜਾ, ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਜਸਰੋਟਾ ਬਸੌਲੀ, ਮਾਨਕੋਤ, ਜਸਵਾਨ, ਸੀਬਾ, ਗੁਲੇਰ, ਕਹਿਲੂਰ. ਮੰਡੀ ਸੁਕੇਤ, ਕੁਲੁ ਅਤੇ ਦਾਤਾਰ ਪੁਰਾ। ਇਸ ਦੇ ਬਾਅਦ ਆਪ ਨੂੰ ਅੰਮ੍ਰਿਤਸਰ ਦਾ ਨਾਜਰ ਮੁਕੱਰਰ ਕੀਤਾ ਗਿਆ।

ਦੀਵਾਨ ਮੋਹਕਮ ਚੰਦ ਜਮਾਂਦਰੂ ਜੰਗੀ ਆਦਮੀ ਨਹੀਂ ਸੀ। ਇਸ ਦਾ ਪਿਤਾ ਵਿਸਾਖੀ ਮਲ ਜ਼ਿਲਾ ਗੁਜਰਾਤ ਦੇ ਇੱਕ ਨਿੱਕੇ ਜਿਹੇ ਪਿੰਡ ਕੁੰਜਾਹ ਵਿਚ ਸਾਧਾਰਨ ਜਿਹੀ ਹੱਟੀ ਕਰਕੇ ਉਪਜੀਵਕਾ ਕਮਾਉਂਦਾ ਸੀ। ਪਰਚੱਲਤ ਮਰਯਾਦਾ ਅਨੁਕੂਲ ਨਿਰਸੰਦੇਹ ਮੋਹਕਮ ਚੰਦ ਨੇ ਵੀ ਪਿਤਾ ਪੁਰਖੀ ਅਨੁਸਾਰ ਹਟਵਾਣੀਆਂ ਹੀ ਬਣਨਾ ਸੀ ਜੇ ਕਦੇ ਸ਼ੇਰਿ ਪੰਜਾਬ ਨੇ ਇਸ ਨੂੰ ਬਾਹੋਂ ਫੜ ਕੇ ਨਾ […]

ਹੁਣ ੬੦੦੦ ਪੈਦਲ ਤੇ ੧੦੦੦ ਸਵਾਰ, ੧੮ ਤੋਪਾਂ ਤੇ ਕੁਝ ਖੁਲ੍ਹੇ ਸਵਾਰ ਨਾਲ ਲੈ ਕੇ ਸਰਦਾਰ ਹਰੀ ਸਿੰਘ ਨੇ ੩੦ ਅਪ੍ਰੈਲ ਨੂੰ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਪਰ ਬੜਾ ਕਰੜਾ ਹੱਲਾ ਬੋਲ ਦਿੱਤਾ। ਅਫ਼ਗਾਨਾਂ ਨੂੰ ਜਦ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਹੱਲਾ ਕਰਨ ਵਾਲਾ ਨਲੂਆ ਸਰਦਾਰ ਹੈ ਤੱਦ ਤੱਕ ਤਾਂ ਉਹ ਇਸ ਹੱਲੇ ਨੂੰ ਬੜੇ ਜੋਸ਼ ਨਾਲ ਰੋਕਦੇ ਰਹੇ, ਪਰ ਜਦ ਵੈਰੀ ਨੂੰ ਇਕਾਇੱਕ ਇਹ ਮਲੂਮ ਹੋ ਗਿਆ ਕਿ ਇਸ ਫੌਜ ਵਿਚ ਸਰਦਾਰ ਹਰੀ ਸਿੰਘ ਨਲੂਆ ਆਪ ਮੌਜੂਦ ਹੈ, ਫਿਰ ਤਾਂ ਸਭ ਦੇ ਹੋਂਸਲੇ ਢਿੱਲੇ ਹੋ ਗਏ ਤੇ ਲੱਗੇ ਹੁਣ ਉਨ੍ਹਾਂ ਦੇ ਪੈਰ ਪਿੱਛੇ ਨੂੰ ਪੈਣ।
ਹਰੀ ਸਿੰਘ ਦੇ ਬਚਪਨ ਦੇ ਦਿਨ ਆਪਣੇ ਮਾਮੇ ਦੇ ਘਰ ਬੀਤੇ। ਆਪ ਦੀ ਵਿਦਿਆ ਯਾ ਫੌਜੀ ਸਿਖਿਆ ਲਈ ਕੋਈ ਖਾਸ ਪ੍ਰਬੰਧ ਤਾਂ ਨਾ ਹੋ ਸਕਿਆ, ਪਰ ਕੁਦਰਤ ਵਲੋਂ ਆਪ ਨੂੰ ਐਸੀ ਵਚਿੱਤ ਬੁੱਧੀ ਮਿਲੀ ਸੀ ਕਿ ਆਪ ਜੋ ਕੁਝ ਇਕ ਵਾਰੀ ਦੇਖਦੇ ਯਾ ਸੁਣਦੇ, ਝੱਟ ਉਸ ਨੂੰ ਆਪਣੇ ਹਿਰਦੇ ਵਿਚ ਡੂੰਘੀ ਥਾਂ ਦਿੰਦੇ ਹੁੰਦੇ ਸਨ।
ਭਰ ਜਵਾਨੀ ਵਿੱਚ ਕਰੀਬ ਉੱਨੀ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 1986 ਸਾਕਾ ਨਕੋਦਰ ਸਮੇਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਵੀਰ ਰਵਿੰਦਰ ਸਿੰਘ ਦੀ ਸ਼ਹੀਦੀ ਬਾਰੇ ਤਾਂ ਬਹੁਤੇ ਜਾਣਦੇ ਨੇ ਪਰ ਮੈਂ ਅੱਜ ਤੁਹਾਡੇ ਨਾਲ ਵੀਰ ਦੇ ਛੋਟੇ ਜਿਹੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ।
ਸਰਦਾਰ ਜੱਸਾ ਸਿੰਘ ਜੀ ਦੇ ਘਰ ਸੰਤਾਨ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਕ ਸਰਦਾਰ ਭਾਗ ਸਿੰਘ ਥਾਪਿਆ ਗਿਆ। ਸਰਦਾਰ ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿਚ ਕਪੂਰਥਲੇ ਹੋਇਆ ਅਤੇ ਉਸ ਦਾ ਪੁਤਰ ਫਤਹ ਸਿੰਘ, ਜਿਸ ਦਾ ਜਨਮ ਸੰਨ ੧੭੮੪ ਵਿਚ ਹੋਇਆ ਸੀ: ਨਵਾਬ ਜੱਸਾ ਸਿੰਘ ਦੀ ਗੱਦੀ ਪਰ ਬੈਠਾ। ਇਸ ਬਹਾਦਰ ਸੂਰਮੇ ਦਾ ਦਿਲ ਕੌਮੀ ਪਿਆਰ ਨਾਲ ਸਭਰ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਉਹ ਬੜਾ ਨੀਤੀਵਾਨ ਤੇ ਦੂਰਦਿਸ਼ਟਾ ਮੰਨਿਆ ਜਾਂਦਾ ਸੀ।

ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਤੀਜਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਦਾ ਖਾਲਸਾ ਰਾਜ ਦੀ ਉਸਾਰੀ ਚ ਯੋਗਦਾਨ – ੨ (ਜੀਵਨੀ- ਕਿਸ਼ਤ ਤੀਜੀ) ਰਾਣੀ ਸਦਾ ਕੌਰ ਬਾਰੇ ਇਤਿਹਾਸਕਾਰਾਂ ਦੀ ਰਾਏ (ਜੀਵਨੀ-ਕਿਸ਼ਤ ਚੌਥੀ) ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਪ੍ਰੋਫੈਸਰ ਸੀਤਾ ਰਾਮ ਆਪਣੀ ਲਿਖਤ ਪੁਸਤਕ ਵਿਚ […]

ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਦੂਸਰਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:- ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ਕਿਸ਼ਤ ਦੂਜੀ) ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੨ (ਜੀਵਨੀ- ਕਿਸ਼ਤ ਤੀਜੀ) ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਸ਼ੇਰਿ ਪੰਜਾਬ ਨੂੰ ‘ਮਹਾਰਾਜਾ’ ਦਾ ਪਦ ਮਿਲਣਾ ਜਦ ਲਾਹੌਰ ਸ਼ਹਿਰ ਦੀ ਰਾਖੀ […]

ਸਰਦਾਰਨੀ ਸਦਾ ਕੌਰ ਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਇਕਲੌਤੀ ਬੱਚੀ ਬੀਬੀ ਮਹਿਤਾਬ ਕੌਰ ਜੀ ਦੀ ਮੰਗਣੀ ਸਰਦਾਰ ਮਹਾਂ ਸਿੰਘ ਸੂਕ੍ਰਚਕੀਆ ਦੇ ਸਪੁੱਤਰ ਕਾਕਾ ਰਣਜੀਤ ਸਿੰਘ ਨਾਲ ਕਰ ਦਿੱਤੀ। ਇਸ ਕਾਰਜ ਦੇ ਕਰਨ ਨਾਲ ਸਰਦਾਰਨੀ ਸਦਾ ਕੌਰ ਜੀ ਦੀ ਦੂਰਦ੍ਰਿਸ਼ਟੀ ਦੀ ਛਾਪ ਸੌਖੀ ਹੀ ਮਨਾਂ ਪੁਰ ਛਪ ਜਾਂਦੀ ਹੈ ਕਿ ਇਹ ਸਬੰਧ ਅੱਗੇ ਜਾਕੇ ਕਿੱਨਾ ਸਫਲ ਸਾਬਤ ਹੋਇਆ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।