Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੰਦੇ ਦਾ ਕਿੱਤਾ ਅਤੇ ਉਹਦਾ ਵਿਹਾਰ

ਬੰਦੇ ਦਾ ਕਿੱਤਾ ਅਤੇ ਉਹਦਾ ਵਿਹਾਰ

ਬੰਦੇ ਦੇ ਸੁਭਾਅ ਤੇ ਵਿਹਾਰ ਉਪਰ ਉਸ ਦੇ ਕਿੱਤੇ ਦਾ ਖਾਸ ਅਸਰ ਹੁੰਦਾ ਹੈ। ਕਿੱਤਾ ਬੰਦੇ ਦੀ ਰੋਜੀ-ਰੋਟੀ ਦਾ ਵਸੀਲਾ ਤੇ ਵਿਹਾਰ ਉਸ ਦਾ ਜਿਓਣ ਢੰਗ ਮੰਨਿਆ ਜਾ ਸਕਦਾ ਹੈ। ਇਸ ਨੂੰ ਪੰਜਾਬੀ ਸਮਾਜ ਸੱਭਿਆਚਾਰਕ ਪ੍ਰਸੰਗ ਵਿਚ ਰੱਖ ਕੇ ਸਮਝ ਸਕਦੇ ਹਾਂ। ਬਾਣੀਏ/ਸ਼ਾਹ ਦਾ ਆਮ ਜੀਵਨ ‘ਚ ਵਿਹਾਰ ਉਸ ਦੇ ਕਿੱਤੇ ਦੇ ਪ੍ਰਭਾਵ ਤੋਂ ਸੱਖਣਾ ਨਹੀਂ ਹੁੰਦਾ। ਪੰਜਾਬੀ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਆਪਣੀ ਕਹਾਣੀ ‘ਤੱਖੀ’ ਵਿਚ ਸੱਪ ਦੇ ਡੰਗੇ ਦਾ ਇਲਾਜ ਕਰਨ ਵਾਲੇ ਸਪੇਰੇ ਦੇ ਕਿੱਤੇ ਤੇ ਉਹਦੇ ਮਨ ਦੀ ਪਰਤ ਖੋਲ੍ਹਦਾ ਹੈ “ਜੱਗੂ ਦੀ ਮਾਂ ਕਈ ਵਾਰ ਲੜਦੀ ਆਖਦੀ ਹੁੰਦੀ ਏ ਤੂੰ ਕਦੇ ਕਿਸੇ ਦੀ ਖ਼ੈਰ ਨਹੀਂ ਮੰਗਦਾ, ਹਰ ਵੇਲੇ ਉਡੀਕਦਾ ਰਹਿਨੈਂ। ਜਦੋਂ ਕੋਈ ਓਪਰਾ ਬੰਦਾ ਆਉਂਦਾ, ਅੰਦਰੋਂ ਤੂੰ ਚਾਹੁੰਨੈ ਉਹ ਨਾਗ ਦਾ ਡੰਗਿਆ ਹੋਵੇ ਤੇਰੇ ਚਾਰ ਪੈਸੇ ਬਣਨ। ਉੱਪਰੋਂ‌ ਪੁੱਛਦੈਂ ਸੁੱਖ ਐ ਲਾਣੇਦਾਰਾ, ਤੇਰਾ ਨੱਗਰ ਖੇੜਾ ਵੱਸੇ।”

ਦੂਜੇ ਪਾਸੇ ਕਿਰਸਾਣੀ ਖਾਸ ਕਰ ਪੰਜਾਬ ਦੀ ਕਿਰਸਾਣੀ ਨੂੰ ਵੇਖੀਏ ਤਾਂ ਇਹ ਮਹਿਜ਼ ਰੋਜ਼ੀ-ਰੋਟੀ ਦਾ ਵਸੀਲਾ ਨਹੀਂ ਬਲਕਿ ਸਦਭਾਵਨਾ ਤੇ ਸਰਬੱਤ ਦੇ ਭਲੇ ਦੀ ਮੰਗ ਵਿਚੋਂ ਨਿਕਲਿਆ ਖੁੱਲ੍ਹ ਕੇ ਜਿਓਣ ਦੀ ਰੰਗਤ ਦਾ ਨਾਂ ਹੈ। ਪੰਜਾਬੀ ਖਿੱਤੇ ਵਿਚ ਖੇਤੀ ਕਰਨ ਵਾਲੇ ਦੀਆਂ ਜੜ੍ਹਾਂ ਧਰਤੀ ਵਿੱਚ ਤੇ ਸੁਰਤ ਅਸਮਾਨੀਂ ਰਹਿੰਦੀ ਹੈ। ਪੰਜਾਬ ‘ਚ ਖੇਤੀ ਦਾ ਸੰਬੰਧ ਬੰਦੇ ਦੇ ਅੰਦਰਲੇ ਸਕੂਨ, ਸਬਰ, ਸ਼ੁਕਰ, ਅਣਥੱਕ ਮਿਹਨਤ, ਵੰਡ ਕੇ ਛਕਣ ਤੇ ਭਰੋਸੇ ਨਾਲ ਹੈ। ਬੀਅ ਬੀਜਣ ਤੋਂ ਉੱਗਣ, ਫਸਲ ਨਿੱਸਰਣ ਤੇ ਪੱਕਣ ਤਕ ਦਾ ਪੂਰਾ ਵਰਤਾਰਾ ਰੱਬੀ ਸ਼ੁਕਰ, ਭਰੋਸੇ ਤੇ ਅਰਦਾਸ ਦੇ ਅਨੁਭਵ ਵਿਚੋਂ ਗੁਜ਼ਰਦਾ ਹੈ। ਪੰਜਾਬ ਦੀ ਫ਼ਿਜ਼ਾ ਵਿੱਚ ਗੁਰੂ ਸਾਹਿਬਾਨ, ਸੂਫ਼ੀ ਸੰਤਾਂ, ਭਗਤਾਂ ਦੀ ਅੱਲਾਹੀ ਬਾਣੀ ਗੂੰਜਦੀ ਹੈ। ਜਿਸ ਧਰਤੀ ‘ਤੇ ਰਹਿਬਰ ਪੁਰਖ ਆਪ ਖੇਤੀ ਕਰਕੇ, ਵੰਡ ਛਕਣ ਤੇ ਉਸ ਨੂੰ ਫਲ ਲਾਉਣ ਵਾਲੇ ਸੋਹਣੇ ਰੱਬ ਦਾ ਸੁਨੇਹਾ ਦਿੰਦਾ ਹੈ ਉੱਥੇ ਪੈਦਾ ਹੋਏ ਕਿਸਾਨ ਦਾ ਵਿਹਾਰ, ਸੁਭਾਅ ਹੋਰਨਾਂ ਕਿੱਤੇਕਾਰਾਂ ਬਲਕਿ ਹੋਰਨਾਂ ਧਰਤੀਆਂ ਦੇ ਕਿਸਾਨਾਂ ਨਾਲੋਂ ਵੀ ਵੱਖਰਾ ਹੋਣਾ ਤੈਅ ਹੈ।

ਵੱਡੀਆਂ-ਵੱਡੀਆਂ ਕੰਪਨੀਆਂ, ਨਿੱਜੀ ਅਦਾਰਿਆਂ ਤੇ ਕਾਰਪੋਰੇਟ ਸੈਕਟਰ ਬੰਦੇ ਤੋਂ ਮਸ਼ੀਨਾਂ ਵਾਂਗ ਕੰਮ ਲੈਂਦਾ ਹੈ। ਬੰਦੇ ਦੇ ਮਨ ਦਾ ਸੁਹਜ, ਵਿਹਾਰ ਦੀ ਕੋਮਲਤਾ, ਠਹਿਰਾਅ ਤੇ ਜਿਓਣ ਦਾ ਅਦਬ ਖਤਮ ਕਰਕੇ ਡਿਪਰੈਸ਼ਨ ਨਾਂ ਦਾ ਨਵਾਂ ਰੋਗ ਦਿੱਤਾ ਹੈ। ਇਸ ਦੇ ਮੁਕਾਬਲੇ ਖੇਤੀ ਬੰਦੇ ਨੂੰ ਖੇੜਾ ਬਖਸ਼ਦੀ ਹੈ। ਕੁਦਰਤ ਦੇ ਅੰਗ-ਸੰਗ ਵਿਚਰਦਿਆਂ ਬੰਦਾ ਮਾਨਸਿਕ ਤਣਾਓ, ਦਬਾਅ ਤੇ ਨਿਰਾਸ਼ਤਾ ਤੋਂ ਬਚਿਆ ਰਹਿੰਦਾ ਹੈ। ਫਸਲ ਬੀਜਣ ਦੇ ਚਾਅ ਤੇ ਪੱਕਣ ਦੀਆਂ ਰੀਝਾਂ ਤੋਂ ਲੈ ਕੇ ਕੁਦਰਤੀ ਆਫ਼ਤਾਂ ਸਮੇਂ ਢੇਰੀ ਢਾਹੁਣ ਜਾਂ ਨਿਰਾਸ਼ ਹੋਣ ਨਾਲੋਂ ਮੁੜ ਉੱਠਣ ਤੇ ਬੀਜਣ ਦੀ ਰੀਝ ਕਿਸਾਨ ਦੇ ਵਿਹਾਰ ਵਿਚ ਪੱਕ ਜਾਂਦੀ ਹੈ ਤੇ ਮਨ ਖਿੜਿਆ ਰਹਿੰਦਾ ਹੈ। ਅਜਿਹੇ ਵਿਚ ਬੰਦਾ ਵੱਡੀ ਬਿਪਤਾ ਨੂੰ ਹੌਂਸਲੇ ਨਾਲ ਕੱਟ ਵੀ ਲੈਂਦਾ ਹੈ ਤੇ ਜਰਵਾਣੇ ਅੱਗੇ ਡਟ ਵੀ ਜਾਂਦਾ ਹੈ।।

ਪੰਜਾਬ ਦੀ ਫ਼ਿਜ਼ਾ ਵਿੱਚ ਰੱਬੀ ਬਾਣੀ ਦੇ ਰਸ ਤੇ ਸਿੱਖ ਇਤਿਹਾਸ ਨੇ ਕਿਰਤੀਆਂ ਨੂੰ ਕਦੇ ਨਿਰਾਸ਼ਾ ਵਲ ਨਹੀਂ ਧੱਕਿਆ ਸਗੋਂ ਹੁਕਮ, ਸਬਰ ਸ਼ੁਕਰ ਤੇ ਅਰਦਾਸ ਨੇ ਕਰੜੀ ਮਿਹਨਤ ਕਰਦਿਆਂ ਹੌਲ਼ਾ ਫੁੱਲ ਕਰੀ ਰੱਖਿਆ। ਅੱਜ ਖੇਤੀ ਤੇ ਕਿਰਤ ਤੋਂ ਟੁੱਟੇ ਬੰਦੇ ਦੇ ਵਿਹਾਰ ਦੀਆਂ ਆਪਣੀਆਂ ਸੌਂ ਦਿੱਕਤਾਂ ਨੇ। ਖੇਤੀ ਤੇ ਨੌਂਕਰੀ ਦੋਹਾਂ ਦਾ ਨਿੱਜੀ ਤਜ਼ਰਬਾ ਕਰਦਿਆਂ ਇਕ ਗੱਲ ਪੱਕੀ ਸਮਝ ਆਈ ਹੈ ਕਿ ਸਿਆਣਿਆਂ ਠੀਕ ਕਿਹਾ ਸੀ: ਉੱਤਮ ਖੇਤੀ, ਮੱਧਮ ਵਪਾਰ, ਨਿਖਿੱਧ ਚਾਕਰੀ।

 

ਮਨਪ੍ਰੀਤ ਕੌਰ
ਖੋਜਾਰਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਟੀ
ਫਤਿਹਗੜ੍ਹ ਸਾਹਿਬ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ
ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ
ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ
ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: