Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Representatives-of-Sikh-Federation-International-and-Baku-Initiative-Group-attend-a-discussion-meeting-during-a-conference-in-Geneva-on-transnational-repression

ਸਿੱਖਾਂ ’ਤੇ ਅੰਤਰਰਾਸ਼ਟਰੀ ਜਬਰ ਦੀ ਯੂ.ਐਨ. ਮਾਹਰਾਂ ਤੋਂ ਜਾਂਚ ਹੋਵੇ: ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਤੇ ਬਾਕੂ ਇਨੀਸ਼ੀਏਟਿਵ ਗਰੁੱਪ

ਸਿੱਖਾਂ ’ਤੇ ਅੰਤਰਰਾਸ਼ਟਰੀ ਜਬਰ ਦੀ ਯੂ.ਐਨ. ਮਾਹਰਾਂ ਤੋਂ ਜਾਂਚ ਹੋਵੇ: ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਤੇ ਬਾਕੂ ਇਨੀਸ਼ੀਏਟਿਵ ਗਰੁੱਪ

ਜਨੇਵਾ – ਵਿਦੇਸ਼ਾਂ ਵਿਚ ਸਰਗਰਮ ਸੰਘਰਸ਼ਸ਼ਿਲ ਸਿੱਖ ਜਥੇਬੰਦੀਆਂ ਦੇ ਸੰਘ ‘ਸਿੱਖ ਫੈਡਰੇਸ਼ਨ ਇੰਟਰਨੈਸ਼ਨਲ’ ਅਤੇ ਅਜ਼ਰਬਾਈਜ਼ਾਨ ਸਥਿਤ ਇਕ ਵਿਚਾਰਕ ਸੰਸਥਾ (ਥਿੰਕ ਟੈਂਕ) ‘ਬਾਕੂ ਇਨੀਸ਼ੀਏਟਿਵ ਗਰੁੱਪ’ ਵੱਲੋਂ ਲੰਘੇ ਦਿਨੀਂ (13 ਮਾਰਚ ਨੂੰ) ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ 61ਵੇਂ ਸੈਸ਼ਨ ਦੇ ਬਰਾਬਰ ਇੱਕ ਸਾਂਝੀ ਰਿਪੋਰਟ ਜਾਰੀ ਕੀਤੀ ਗਈ ਹੈ। “ਬਿਓਂਡ ਬਾਰਡਰਜ਼: ਸਿੱਖ ਡਾਇਸਪੋਰਾ ਵਿਰੁੱਧ ਭਾਰਤੀ ਅੰਤਰਰਾਸ਼ਟਰੀ ਜਬਰ” (Beyond Borders: Indian transnational repression against the Sikh diaspora) ਨਾਮੀ ਇਸ ਲੇਖੇ ਵਿੱਚ ਇੰਡੀਅਨ ਸਟੇਟ ਵੱਲੋਂ ਸਿੱਖਾਂ ਵਿਰੁਧ ਪਾਰਦੇਸ਼ੀ ਦਮਨ ਦੀਆਂ ਕਾਰਵਾਈਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਇਸ ਲੇਖੇ (ਰਿਪੋਰਟ) ਅਤੇ ਇਸ ਬਾਰੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੀ ਗਏ ਲਿਖਤੀ ਬਿਆਨ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ।

Representatives-of-Sikh-Federation-International-and-Baku-Initiative-Group-attend-a-discussion-meeting-during-a-conference-in-Geneva-on-transnational-repression
ਜਨੇਵਾ ਵਿੱਚ ਅੰਤਰਰਾਸ਼ਟਰੀ ਜਬਰ ਸੰਬੰਧੀ ਕਾਨਫਰੰਸ ਦੌਰਾਨ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਦੇ ਨੁਮਾਇੰਦਿਆਂ ਵੱਲੋਂ ਚਰਚਾ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ।

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ’ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਜਾਰੀ ਬਿਆਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਯੁਕਤ ਰਾਸ਼ਟਰ ਦੇ ਮਾਹਰਾਂ ਦੀ ਅਗਵਾਈ ਵਿੱਚ ਇੱਕ ਅੰਤਰਰਾਸ਼ਟਰੀ ਤੱਥ-ਖੋਜ ਮਿਸ਼ਨ ਸਥਾਪਿਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਦੁਨੀਆ ਭਰ ਵਿੱਚ ਸਿੱਖ ਆਗੂਆਂ ’ਤੇ ਇੰਡੀਅਨ ਸਟੇਟ ਦੇ ਹਿੰਸਕ ਹਮਲਿਆਂ ਦੇ ਸਬੂਤਾਂ ਦੀ ਜਾਂਚ ਕੀਤੀ ਜਾ ਸਕੇ।

Prabjot Singh of Sikh Federation Canada speaks during a press conference at the Geneva Press Club.
ਜਨੇਵਾ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਫੈਡਰੇਸ਼ਨ ਕੈਨੇਡਾ ਦੇ ਨੁਮਾਇੰਦੇ ਪ੍ਰਬਜੋਤ ਸਿੰਘ ਸੰਬੋਧਨ ਕਰਦੇ ਹੋਏ।

ਜ਼ਿਕਰਯੋਗ ਹੈ ਕਿ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ’ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ 13 ਮਾਰਚ 2026 ਨੂੰ ਜਨੇਵਾ ਵਿਚ ਇਕ ਕਾਨਫਰੰਸ ਵੀ ਕਰਵਾਈ ਗਈ ਅਤੇ ਬਾਅਦ ਵਿਚ ਜਨੇਵਾ ਪ੍ਰੈਸ ਕਲੱਬ ਵਿਚ ਕੌਮਾਂਤਰੀ ਪੱਧਰ ’ਤੇ ਪੱਤਰਕਾਰ ਵਾਰਤਾ ਕੀਤੀ ਗਈ।

ਸੰਸਥਾਵਾਂ ਵੱਲੋਂ ਜਾਰੀ ਬਿਆਨ ਵਿਚ ਇਸ ਮੌਕੇ ਜਾਰੀ ਕੀਤੇ ਗਏ ਲੇਖੇ (ਰਿਪੋਰਟ) ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿਪੋਰਟ ਦਰਸਾਉਂਦੀ ਹੈ ਕਿ ਇੰਡੀਆ ਆਪਣੀਆਂ ਸਰਹੱਦਾਂ ਤੋਂ ਬਾਹਰ ਇੰਡੀਅਨ ਸਟੇਟ ਦੀ ਆਲੋਚਨਾ ਕਰਨ ਵਾਲੇ ਅਤੇ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਸਿੱਖ ਕਾਰਕੁੰਨਾਂ ਤੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਗੁਪਤ ਹਿੰਸਕ ਕਾਰਵਾਈਆਂ ਦਾ ਸਪੱਸ਼ਟ ਦੋਸ਼ੀ ਰਿਹਾ ਹੈ।

Bhai Moninder Singh Representatives of Sikh Federation Canada speaks during a press conference at the Geneva Press Club.
ਜਨੇਵਾ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਫੈਡਰੇਸ਼ਨ ਕੈਨੇਡਾ ਦੇ ਨੁਮਾਇੰਦੇ ਭਾਈ ਮੋਨਿੰਦਰ ਸਿੰਘ ਸੰਬੋਧਨ ਕਰਦੇ ਹੋਏ।

ਪਿਛਲੇ ਸਾਲਾਂ ਵਿੱਚ ਸਾਹਮਣੇ ਆਏ ਸਬੂਤਾਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਵਿਦੇਸਾਂ ਵਿੱਚ ਨੀਤੀਆਂ ਅਤੇ ਜਨਤਕ ਬਿਰਤਾਂਤ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ, ਇੰਡੀਅਨ ਏਜੰਟਾਂ ਨੇ ਸਿੱਖਾਂ ਦੇ ਸਿਆਸੀ ਵਿਰੋਧ ਨੂੰ ਦਬਾਉਣ ਲਈ ਵੱਡੇ ਪੱਧਰ ‘ਤੇ ਅੰਤਰਰਾਸ਼ਟਰੀ ਜਬਰ ਦੀਆਂ ਕਾਰਵਾਈਆਂ ਕੀਤੀਆਂ ਹਨ। ਇਨ੍ਹਾਂ ਸਰਕਾਰੀ ਹਦਾਇਤਾਂ ਵਾਲੀਆਂ ਕਾਰਵਾਈਆਂ ਵਿੱਚ “ਵੱਖ-ਵੱਖ ਤਰ੍ਹਾਂ ਦੀ ਹਿੰਸਾ, ਡਰਾਉਣਾ-ਧਮਕਾਉਣਾ, ਨਿਗਰਾਨੀ, ਅਤੇ ਸਿੱਖ ਕਾਰਕੁਨਾਂ ਨੂੰ ਅਪਰਾਧੀ ਠਹਿਰਾਉਣ ਲਈ ਅੰਤਰਰਾਸ਼ਟਰੀ ਕਾਨੂੰਨੀ ਵਿਧੀਆਂ ਦੀ ਦੁਰਵਰਤੋਂ ਸ਼ਾਮਲ ਹੈ।

Dabinderjit Singh, Sikh Federation UK addressing the press conference held by Sikh Federation International at Geneva
ਜਨੇਵਾ ਵਿੱਚ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਫੈਡਰੇਸ਼ਨ ਯੂਕੇ ਦੇ ਦਬਿੰਦਰਜੀਤ ਸਿੰਘ ਸੰਬੋਧਨ ਕਰਦੇ ਹੋਏ।

ਇਹ ਲੇਖਾ ਮੁੱਖ ਤੌਰ ‘ਤੇ ਕਨੇਡਾ, ਅਮਰੀਕਾ, ਯੂ.ਕੇ. ਅਤੇ ਜਰਮਨੀ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਇਸ ਹਿੰਸਾ ਦੇ ਸੁਭਾਅ ਦੀ ਰੂਪਰੇਖਾ ਪੇਸ਼ ਕਰਦੀ ਹੈ, ਹਾਲਾਂਕਿ ਆਸਟ੍ਰੇਲੀਆ, ਬੈਲਜੀਅਮ, ਇਟਲੀ, ਪਾਕਿਸਤਾਨ ਅਤੇ ਪੁਰਤਗਾਲ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।

Conference banner titled “Countering Indian Transnational Repression” displayed in Geneva.
ਜਨੇਵਾ ਵਿੱਚ “Countering Indian Transnational Repression” ਸਿਰਲੇਖ ਵਾਲਾ ਕਾਨਫਰੰਸ ਬੈਨਰ ਪ੍ਰਦਰਸ਼ਿਤ ਕੀਤਾ ਗਿਆ।

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਸਖ਼ਤ ਨਿੰਦਾ ਕਰੇ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਲਈ ਠੋਸ ਕਦਮ ਚੁੱਕੇ। ਇਸ ਕੌਮਾਂਤਰੀ ਸਿੱਖ ਸੰਸਥਾ, ਜਿਸ ਵਿਚ ਅਮਰੀਕਾ, ਕਨੇਡਾ, ਜਰਮਨੀ, ਫਰਾਂਸ, ਇੰਗਲੈਂਡ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਵਿਚ ਸਰਗਰਮ ਸਿੱਖ ਫੈਡਰੇਸ਼ਨਾਂ ਸ਼ਾਮਿਲ ਹਨ, ਨੇ ਯੂ.ਐਨ. ਮਾਹਰਾਂ ਤੋਂ ਇੱਕ ਆਜ਼ਾਦ ਜਾਂਚ ਦੀ ਮੰਗ ਕੀਤੀ ਗਈ ਹੈ, ਤਾਂ ਜੋ “ਇਨ੍ਹਾਂ ਕਾਰਵਾਈਆਂ ਪਿੱਛੇ ਕਮਾਂਡ ਦੀ ਲੜੀ ਨੂੰ ਸਪੱਸ਼ਟ ਕੀਤਾ ਜਾ ਸਕੇ, ਅੰਤਰਰਾਸ਼ਟਰੀ ਕਾਨੂੰਨ ਦੀਆਂ ਉਲੰਘਣਾਵਾਂ ਦਾ ਮੁਲਾਂਕਣ ਕੀਤਾ ਜਾ ਸਕੇ, ਅਤੇ ਢੁਕਵੀਂ ਜਵਾਬਦੇਹੀ ਅਤੇ ਰੋਕਥਾਮ ਵਿਧੀਆਂ ਦੀ ਪਛਾਣ ਕੀਤੀ ਜਾ ਸਕੇ।”

ਜਲਾਵਤਨ ਸਿੱਖ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇਨਜ਼ਰ, ਨੁਮਾਇੰਦਿਆਂ ਨੇ ਦੁਹਰਾਇਆ ਕਿ, “ਇਨ੍ਹਾਂ ਮਸਲਿਆਂ ਦੇ ਕਿਸੇ ਵੀ ਲੰਮੇ ਸਮੇਂ ਦੇ ਹੱਲ ਲਈ ਬੁਨਿਆਦੀ ਸਿਆਸੀ ਟਕਰਾਅ ਨੂੰ ਹੱਲ ਕਰਨਾ ਲਾਜ਼ਮੀ ਹੈ, ਕਿਉਂਕਿ ਇੱਕ ਆਜ਼ਾਦ ਖਾਲਿਸਤਾਨ ਦੀ ਸਥਾਪਨਾ ਦੱਖਣੀ ਏਸ਼ੀਆ ਦੇ ਭਵਿੱਖ ਵਿੱਚ ਸਥਾਈ ਨਿਆਂ, ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਜ਼ਰੂਰੀ ਪੂਰਵ-ਸ਼ਰਤ ਹੈ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: