Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Arunachal CM Pema Khandu has flagged China’s under-construction Yarlung Tsangpo dam

ਚੀਨ ਵੱਲੋਂ ਬਣਾਇਆ ਜਾ ਰਿਹਾ ਡੈਮ ਅਰੁਨਾਚਲ ਪ੍ਰਦੇਸ਼ ਤੇ ਹੋਰ ਉੱਤਰ-ਪੂਰਬੀ ਸੂਬਿਆਂ ਲਈ ਹੋਂਦ ਦਾ ਖਤਰਾ: ਮੁੱਖ ਮੰਤਰੀ ਖੰਡੂ

ਚੀਨ ਵੱਲੋਂ ਬਣਾਇਆ ਜਾ ਰਿਹਾ ਡੈਮ ਅਰੁਨਾਚਲ ਪ੍ਰਦੇਸ਼ ਤੇ ਹੋਰ ਉੱਤਰ-ਪੂਰਬੀ ਸੂਬਿਆਂ ਲਈ ਹੋਂਦ ਦਾ ਖਤਰਾ: ਮੁੱਖ ਮੰਤਰੀ ਖੰਡੂ

ਚੰਡੀਗੜ੍ਹ: ਇੰਡੀਆ ਦੇ ਉੱਤਰ-ਪੂਰਬੀ ਖਿੱਤੇ ਵਿਚ ਸਥਿਤ ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖੰਡੂ ਨੇ ਚੀਨ ਵੱਲੋਂ ਬ੍ਰਹਮ ਪੁੱਤਰ ਦਰਿਆ ਉੱਤੇ ਬਣਾਏ ਜਾ ਰਹੇ ਬੰਨ੍ਹ (ਡੈਮ) ਨੂੰ ਅਰੁਨਾਚਰਲ ਪ੍ਰਦੇਸ਼ ਸਮੇਤ ਉੱਤਰ-ਪੂਰਬੀ ਸੂਬਿਆਂ ਲਈ ਹੋਂਦ ਦਾ ਖਤਰਾ ਦੱਸਿਆ ਹੈ। ਅਖਬਾਰੀ ਅਬਰਾਂ ਅਨੁਸਾਰ ਉਸ ਨੇ ਇਹ ਗੱਲ 9 ਜੁਲਾਈ 2025 ਨੂੰ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।

pema khandu arunachal pradesh cm
ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖੰਡੂ

ਜ਼ਿਕਰਯੋਗ ਹੈ ਕਿ ਅਰੁਨਾਚਲ ਪ੍ਰਦੇਸ਼ ਨੂੰ ਚੀਨ ਵੱਲੋਂ ਆਪਣਾ ਹਿੱਸਾ ਦੱਸਿਆ ਜਾਂਦਾ ਹੈ ਪਰ ਜਿੱਥੇ ਇੰਡੀਅਨ ਢਾਂਚੇ ਤਹਿਤ ਵੋਟਾਂ ਨਾਲ ਚੁਣੀ ਜਾਂਦੀ ਸਰਕਾਰ ਦਾ ਹੀ ਮੁਕੰਮਲ ਪ੍ਰਸ਼ਾਸਨ ਹੈ। ਇੰਡੀਆ ਚੀਨ ਦੇ ਦਾਅਵੇ ਨੂੰ ਮਾਨਤਾ ਨਹੀਂ ਦਿੰਦਾ ਪਰ ਚੀਨ ਵੱਲੋਂ ਸਮੇਂ-ਸਮੇਂ ਸਿਰ ਅਰੁਨਾਚਲ ਪ੍ਰਦੇਸ਼ ਉੱਤੇ ਆਪਣਾ ਦਾਅਵਾ ਜਤਾਇਆ ਜਾਂਦਾ ਹੈ।

ਬ੍ਰਹਮ ਪੁੱਤਰ ਦਰਿਆ, ਜਿਸ ਨੂੰ ਚੀਨ ਵਿਚ ਯਾਰਲੁੰਗ ਸੰਗਪੋ ਕਿਹਾ ਜਾਂਦਾ ਹੈ, ਉੱਤੇ ਚੀਨ ਵੱਲੋਂ ਬਣਾਏ ਜਾ ਰਹੇ ਬਹੁਤ ਵੱਡੇ ਬੰਨ੍ਹ (ਡੈਮ) ਨੂੰ ਪੇਮਾ ਖੰਡੂ ਨੇ ਚੀਨ ਦੇ “ਫੌਜੀ ਖਤਰੇ” ਤੋਂ ਵੀ ਵੱਡਾ ਖਤਰਾ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਖੰਡੂ ਨੇ ਕਿਹਾ ਹੈ ਕਿ ਚੀਨ ਕਿਸੇ ਵੀ ਕੌਮਾਂਤਰੀ ਜਲ ਸੰਧੀ ਦਾ ਹਸਤਾਖਰੀ ਨਹੀਂ ਹੈ ਅਤੇ ਇਸ ਲਈ ਚੀਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

“ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਕੀ ਕਰ ਦੇਣਗੇ… ਮੰਨ ਲਓ ਕਿ ਡੈਮ ਬਣ ਜਾਂਦਾ ਹੇ ਅਤੇ ਅਚਾਨਕ ਹੀ ਉਹ ਪਾਣੀ ਛੱਡ ਦਿੰਦੇ ਹਨ, ਸਾਰੀ ਸਿਆਂਗ ਪੱਟੀ ਤਬਾਹ ਹੋ ਜਾਵੇਗੀ। ਆਦਿ ਕਬੀਲੇ ਅਤੇ ਹੋਰ ਛੋਟੇ ਸਮੂਹਾਂ ਨੂੰ ਬਹੁਤ ਬੁਰੀ ਤਬਾਹੀ ਦਾ ਸਹਮਣਾ ਕਰਨਾ ਪਵੇਗਾ”, ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ।

ਅਰੁਨਾਚਲ ਪ੍ਰਦੇਸ਼ ਦੇ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਰੁਨਾਚਲ ਪ੍ਰਦੇਸ਼ ਦੀ ਸਰਕਾਰ ਨੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਉਸਨੂੰ ਉੱਪਰੀ ਸਿਆਂਗ ਬਹੁ-ਮੰਤਵੀ ਯੋਜਨਾ ਵਾਸਤੇ ਰਾਜੀ ਕਰ ਲਿਆ ਹੈ। ਖੰਡੂ ਨੇ ਦਾਅਵਾ ਕੀਤਾ ਕਿ ਇਹ ਯੋਜਨਾ ਚੀਨ ਦੇ ਮਨਸੂਬਿਆ ਵਿਰੁਧ ਵਾੜ ਦਾ ਕੰਮ ਕਰੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: