Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Ranjit Singh Kukki Gill Life and Philosophy Book Release (ਰਣਜੀਤ ਸਿੰਘ ਕੁੱਕੀ ਗਿੱਲ ਜੀਵਨ ਅਤੇ ਫਲਸਫਾ ਕਿਤਾਬ ਜਾਰੀ)

ਰਣਜੀਤ ਸਿੰਘ ਕੁੱਕੀ ਗਿੱਲ: ਜੀਵਨ ਤੇ ਫ਼ਲਸਫ਼ਾ ਕਿਤਾਬ ਜਾਰੀ

ਰਣਜੀਤ ਸਿੰਘ ਕੁੱਕੀ ਗਿੱਲ: ਜੀਵਨ ਤੇ ਫ਼ਲਸਫ਼ਾ ਕਿਤਾਬ ਜਾਰੀ

ਲੁਧਿਆਣਾ: ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਖਾੜਕੂ ਸੰਘਰਸ਼ ਵਿਚ ਸਰਗਰਮ ਹੋਣ ਵਾਲੇ ਸ. ਰਣਜੀਤ ਸਿੰਘ ਕੁੱਕੀ ਦੀ ਜੀਵਨੀ ਉੱਤੇ ਅਧਾਰਤ ਕਿਤਾਬ ਬੀਤੇ ਦਿਨੀਂ ਜਾਰੀ ਹੋਈ ਹੈ। ਸ. ਰਣਜੀਤ ਸਿੰਘ ਕੁੱਕੀ ਗਿੱਲ ਪੁੱਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਦੇ ਸਾਬਕਾ ਉਪਕੁਲਪਤੀ ਡਾ. ਖੇਮ ਸਿੰਘ ਗਿੱਲ ਦੇ ਪੁੱਤਰ ਹਨ।

“ਰਣਜੀਤ ਸਿੰਘ ਕੁੱਕੀ ਗਿੱਲ: ਜੀਵਨ ਅਤੇ ਫਲਸਫਾ” ਨਾਮੀ ਇਹ ਕਿਤਾਬ ਲੰਮੇ ਸਿੱਖ ਸਿਆਸੀ ਪਿਛੋਕੜ ਵਾਲੇ ਤਲਵੰਡੀ ਪਰਿਵਾਰ ਵਿਚੋਂ ਬੀਬੀ ਸੁਖਵੰਤ ਕੌਰ ਗਿੱਲ ਵੱਲੋਂ ਲਿਖੀ ਗਈ ਹੈ।

Ranjit Singh Kukki Gill Life and Philosophy Book Release (ਰਣਜੀਤ ਸਿੰਘ ਕੁੱਕੀ ਗਿੱਲ ਜੀਵਨ ਅਤੇ ਫਲਸਫਾ ਕਿਤਾਬ ਜਾਰੀ)
ਰਣਜੀਤ ਸਿੰਘ ਕੁੱਕੀ ਗਿੱਲ ਜੀਵਨ ਅਤੇ ਫ਼ਲਸਫ਼ਾ ਕਿਤਾਬ 20 ਜੁਲਾਈ 2025 ਨੂੰ ਨਿਰਵਾਣਾ ਕਲੱਬ ਲੁਧਿਅਣਾ ਵਿਖੇ ਜਾਰੀ ਕੀਤੀ ਗਈ

ਲੰਘੀ 20 ਜੁਲਾਈ 2025 ਨੂੰ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਖੇ ਕਿਤਾਬ ਜਾਰੀ ਕਰਨ ਲਈ ਉਚੇਚੇ ਤੌਰ ਉੱਤੇ ਰੱਖੇ ਗਏ ਇਕ ਸਮਾਗਮ ਦੌਰਾਨ ਇਹ ਕਿਤਾਬ ਲੇਖਿਕਾ ਸੁਖਵੰਤ ਕੌਰ ਗਿੱਲ, ਸ. ਰਣਜੀਤ ਸਿੰਘ ਕੁੱਕੀ ਗਿੱਲ, ਪੱਤਰਕਾਰ ਸ. ਹਮੀਰ ਸਿੰਘ, ਸਾਬਕਾ ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਸੇਵਾਮੁਕਤ ਜਨਰਲ ਮੈਨੇਜਰ ਸ. ਵਿਕਰਮ ਸਿੰਘ ਬਾਜਵਾ ਨੇ ਪਾਠਕਾਂ ਦੇ ਸਨਮੁਖ ਜਾਰੀ ਕੀਤੀ।

ਕਿਤਾਬ ਜਾਰੀ ਕਰਨ ਦੇ ਸਮਾਗਮ ਦੀ ਰਸਮੀ ਸ਼ੁਰੂਆਤ ਮੌਕੇ ਸ. ਰਣਜੀਤ ਸਿੰਘ ਕੁੱਕੀ ਗਿੱਲ ਦੀ ਪੁੱਤਰੀ ਗਨੀਵ ਕੌਰ ਗਿੱਲ ਵੱਲੋਂ ਇਸ ਮੌਕੇ ਹਾਜ਼ਰ ਸਮੂਹ ਸਖਸ਼ੀਅਤਾਂ ਤੇ ਪਾਠਕਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਲੇਖਿਕਾ ਸੁਖਵੰਤ ਕੌਰ ਗਿੱਲ, ਸ. ਰਣਜੀਤ ਸਿੰਘ ਕੁੱਕੀ ਗਿੱਲ, ਪੱਤਰਕਾਰ ਹਮੀਰ ਸਿੰਘ ਤੇ ਹੋਰਨਾਂ ਸਖਸ਼ੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪੱਤਰਕਾਰ ਸੁਖਨਾਇਬ ਸਿੱਧੂ ਵੱਲੋਂ ਨਿਭਾਈ ਗਈ।

ਇਸ ਸਮਾਗਮ ਵਿਚ ਸ. ਸੁਰਿੰਦਰ ਸਿੰਘ ਕਿਸ਼ਨਪੁਰ ਅਤੇ ਸ. ਰਣਜੀਤ ਸਿੰਘ ਕੁੱਕੀ ਗਿੱਲ ਦੇ ਸਾਥੀ ਭਾਈ ਦਲਜੀਤ ਸਿੰਘ ਬਿੱਟੂ ਦੇ ਧਰਮ ਪਤਨੀ ਬੀਬੀ ਅੰਮ੍ਰਿਤ ਕੌਰ, ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ, ਸ. ਗੁਰਮਿੰਦਰ ਸਿੰਘ ਸਮਦ, ਸ. ਗੁਰਪ੍ਰੀਤ ਸਿੰਘ ਚੰਡੀਗੜ੍ਹ, ਸ. ਤੇਜਾ ਸਿੰਘ, ਸ. ਖੁਸ਼ਹਾਲ ਸਿੰਘ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ), ਪੱਤਰਕਾਰ ਸੁਖਵਿੰਦਰ ਸਿੰਘ ਅਤੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਸਮੇਤ ਹੋਰ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।

Ranjit Singh Kukki Gill Life and Philosophy Book ਰਣਜੀਤ ਸਿੰਘ ਕੁੱਕੀ ਗਿੱਲ: ਜੀਵਨ ਅਤੇ ਫ਼ਲਸਫ਼ਾ ਕਿਤਾਬ
ਰਣਜੀਤ ਸਿੰਘ ਕੁੱਕੀ ਗਿੱਲ: ਜੀਵਨ ਅਤੇ ਫ਼ਲਸਫ਼ਾ ਕਿਤਾਬ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਖਾੜਕੂ ਸੰਘਰਸ਼ ਵਿਚ ਸਰਗਰਮ ਹੋਣ ਵਾਲੇ ਸ. ਰਣਜੀਤ ਸਿੰਘ ਕੁੱਕੀ ਪੁੱਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ.

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: