ਅੰਮਿ੍ਤਸਰ (2 ਅਕਤੂਬਰ , 2015): ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਂ ਦਿੱਤੀ ਮਾਫੀ ਖਿਲਾਫ ਉੱਠੇ ਪੰਥਕ ਰੋਹ ਦਾ ਅਸਰ ਘਟਾਉਣ ਅਤੇ ਜੱਥੇਦਾਰਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਬਾਦਲ ਦਲ ਦੀਆਂ ਸਹਿਯੋਗੀ ਜੱਥੇਬੰਦੀਆਂ ਵੱਲੋਂ ਰਸਮੀ ਸਹਿਮਤੀ ਦੇਣ ਦਾ ਸਿਲਸਿਲਾ ਜਾਰੀ ਹੈ।
ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਜੱਥੇਦਾਰਾਂ ਦੇ ਸੌਦਾ ਸਾਧ ਨੂੰ ਦਿੱਤੇ ਮਾਫੀਨਾਮੇ ਦੀ ਹਮਾਇਤ ਕਰਨ ਤੋਂ ਬਾਅਦ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਫੈਸਲੇ ਦੇ ਹੱਕ ਵਿੱਚ ਮਤਾ ਪਾਸ ਕਰਵਾਇਆ। ਕਮੇਟੀ ਦੀ ਇਸ ਕਾਰਵਾਈ ਦਾ ਦੋ ਅੰਤਰਿਗ ਕਮੇਟੀ ਦੇ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਬਾਦਲ ਦਲ ਵੱਲੋਂ ਸੱਦੀ ਇਸ ਮੀਟਿੰਗ ਕਮੇਟੀ ਦੇ ਲੱਗਭਗ ਅੱਧੇ ਮੈਂਬਰਾਂ ਨੇ ਮੀਟਿੰਗ ਵਿੱਚ ਹਿੱਸਾ ਲੈਣਾ ਵਾਜਬ ਨਾ ਸਮਝਿਆ ਅਤੇ ਗੈਰ ਹਾਜਰ ਰਹੇ।

ਸਾਧ ਨੂੰ ਮੁਆਫ਼ੀ ਦੇ ਮੁੱਦੇ ‘ਤੇ ਬਾਦਲ ਦਲ ਨਾਲ ਜੁੜੀਆਂ ਸਮੂਹ ਸੰਸਥਾਵਾਂ, ਜਥੇਬੰਦੀਆਂ ਵੱਲੋਂ ਜੱਥੇਦਾਰਾਂ ਦੀ ਹੋਰਨਾਂ ਸਿੱਖ ਧਿਰਾਂ ਵੱਲੋਂ ਜਾਰੀ ਆਲੋਚਨਾ ਦਾ ਅਸਰ ਘਟਾਉਣ ਲਈ ਫ਼ੈਸਲੇ ਨੂੰ ਰਸਮੀਂ ਸਹਿਮਤੀ ਦੇਣ ਸਬੰਧੀ ਜੱਥੇਦਾਰਾਂ ਨਾਲ ਬੈਠਕਾਂ ਜਾਰੀ ਹਨ, ਜਿਸ ਤਹਿਤ ਸ਼ੋ੍ਰਮਣੀ ਕਮੇਟੀ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਸਮੇਤ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ।
ਜੱਥੇਦਾਰਾਂ ਨੂੰ ਉਨ੍ਹਾਂ ਦੇ ਫ਼ੈਸਲੇ ‘ਤੇ ਦਿ੍ੜ ਰਹਿਣ ਲਈ ਹਮਾਇਤ ਦੇਣ ਉਪਰੰਤ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂ ਅਤੇ ਦਿੱਲੀ ਕਮੇਟੀ ਇਕਮੁਠਤਾ ਨਾਲ ਕੌਮ ਦੇ ਭਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫ਼ੈਸਲੇ ਨਾਲ ਸਹਿਮਤ ਹੈ ।ਉਨ੍ਹਾਂ ਕਿਹਾ ਕਿ ਖਿੱਤੇ ‘ਚ ਸ਼ਾਂਤੀ ਬਹਾਲੀ ਲਈ ਪ੍ਰਮਾਣਿਤ ਸੰਸਥਾਵਾਂ ਵੱਲੋਂ ਸਿੰਘ ਸਾਹਿਬ ਦਾ ਫ਼ੈਸਲੇ ਲਈ ਧੰਨਵਾਦ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਡੇਰਾ ਮੁਖੀ ਭਾਵੇਂ ਸਿੱਖ ਮਰਿਯਾਦਾ ਅਧੀਨ ਨਹੀਂ ਆਉਂਦਾ, ਫਿਰ ਵੀ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬੋਤਮਤਾ ਨੂੰ ਝੁਕਦੇ ਹੋਏ ਮੰਨਿਆ ਹੈ ।
84 ਸਿੱਖ ਕਤਲੇਆਮ ਲਈ ਤਿੰਨ ਦਹਾਕਿਆਂ ਤੋਂ ਕਾਂਗਰਸ ਨੂੰ ਦੋਸ਼ੀ ਮੰਨੇ ਜਾਣ ਮਗਰੋਂ ਮੁਆਫ਼ੀ ਦੀ ਕਿਸੇ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ‘ਚ ਕਦੀ ਵੀ ਮੁਆਫ਼ੀ ਭਰਿਆ ਰਵੱਈਆ ਨਹੀਂ ਵੇਖਿਆ ਗਿਆ ਅਤੇ ਜੇਕਰ ਸਾਫ ਨੀਯਤ ਨਾਲ ਉਹ ਖਿਮਾ ਯਾਚਨਾ ਕਰੇ, ਤਾਂ ਪੰਥ ਕਾਂਗਰਸ ਨੂੰ ਮੁਆਫ਼ ਕਰਨ ਬਾਰੇ ਵੀ ਸੋਚ ਸਕਦਾ ਹੈ ।
ਇਸ ਮਾਮਲੇ ਨਾਲ ਨੇੜਿਉਂ ਜੁੜਆਂਿ ਸਖਸ਼ੀਅਤਾਂ ਦਾ ਮੰਨਣਾ ਹੈ ਕਿ ਸੌਦਾਮ ਸਾਧ ਦੇ ਮਾਫੀ ਨਾਮੇ ‘ਤੇ ਮਨਜੀਤ ਸਿੰਘ ਜੀਕੇ ਵੱਲੋਂ ਦਿੱਤਾ ਗਿਆ ਬਿਆਨ ਇਮਾਨਦਾਰੀ ਵਾਲਾ ਨਹੀਂ।ਕਿਉਂਕਿ ਸੌਦਾ ਸਾਧ ਵ1ਲੋਂ ਭੇਜੇ ਪੱਤਰ ਅੰਦਰ ਨਾਂ ਤਾਂ ਉਸਨੇ ਆਪੇ ਕੀਾੇ ਗੁਨਾਹ ਨੂੰ ਮੰਨਆਿ ਹੈ ਅਤੇ ਨਾਂ ਹੀ ਮਾਫੀ ਮੰਗੀ ਹੈ।ਇਸਤੋਂ ਇਲਾਵਾ ਦਿੱਲੀ ਦੀਆਂ ਸਿੱਖ ਜੱਥੇਬੰਦੀਆਂ ਪਹਿਲਾਂ ਹੀ ਸਪੱਸ਼ਟਤਾ ਨਾਲ ਜੱਥੇਦਾਰਾਂ ਦੇ ਫੈਸਲੇ ਰੱਦ ਕਰ ਚੁੱਕੀਆਂ ਹਨ ਅਤੇ ਅਜਿਹੇ ਵਿੱਚ ਜੀਕੇ ਦਾ ਇਹ ਬਿਆਨ ਕਿ ਦਿੱਲੀ ਦੀਆਂ ਸਿੱਖ ਗੰਗਤਾਂ ਜੱਥੇਦਾਰਾਂ ਦੇ ਨਾਲ ਖੜੀਆਂ ਹਨ, ਹਾਸੋਹੀਣਾ ਹੈ।