Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਗਵੰਤ ਮਾਨ ਨੇ ਕੀਤਾ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਦਾ ਚੈਲੰਜ

ਭਗਵੰਤ ਮਾਨ ਨੇ ਕੀਤਾ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਦਾ ਚੈਲੰਜ

ਚੰਡੀਗੜ੍ਹ: ਸੰਗਰੂਰ ਤੋਂ ਐਮ.ਪੀ ਭਗਵੰਤ ਮਾਨ ਤੇ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਨਸ਼ਾ ਕਰਨ ਦੇ ਆਰੋਪਾਂ ਬਾਰੇ ਅੱਜ ਭਗਵੰਤ ਮਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਡੋਪ ਟੈਸਟ ਕਰਾਉਣ ਦਾ ਚੈਲੰਜ ਕੀਤਾ ਗਿਆ ਹੈ।ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਿਛਲੇ ਕਈ ਦਿਨਾਂ ਤੋਂ ਕੁਝ ਝੂਠੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ।

 ਭਗਵੰਤ ਮਾਨ
ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮ ਸਹੀ ਹਨ ਤਾਂ ਉਹ ਆਪਣੀ ਪਾਰਟੀ(ਅਕਾਲੀ ਦਲ ਬਾਦਲ) ਦੇ ਸਭ ਆਗੂਆਂ ਦਾ ਵੀ ਡੋਪ ਟੈਸਟ ਕਰਾਉਣ, ਕਾਂਗਰਸ ਦੇ ਸਾਰੇ ਆਗੂ ਵੀ ਡੋਪ ਟੈਸਟ ਕਰਾਉਣ ਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਵੀ ਡੋਪ ਟੈਸਟ ਕਰਵਾਉਣਗੇ, ਜਿਸ ਤੋਂ ਬਾਅਦ ਸਾਰਾ ਸੱਚ ਲੋਕਾਂ ਸਾਹਮਣੇ ਆ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਆਪਣੇ ਚਮਚਿਆਂ ਤੋਂ ਕਿਸੇ ਦੇ ਪੁਤਲੇ ਸੜਵਾ ਕੇ ਕਿਸੇ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਸੁਖਬੀਰ ਬਾਦਲ ਨੂੰ ਇੱਕ ਨਸੀਹਤ ਦਿੰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਸੋਸ਼ਲ਼ ਮੀਡੀਆ ਤੇ ਉਨ੍ਹਾਂ ਦਾ ਨਾਮ ਵੀ ਸੁੱਖਾ ਅਮਲੀ ਰੱਖਿਆ ਹੋਇਆ ਹੈ ਜਿਸ ਨੂੰ ਉਹ ਡੋਪ ਟੈਸਟ ਦੀ ਰਿਪੋਰਟ ਜਨਤਕ ਕਰਕੇ ਝੂਠਾ ਸਾਬਿਤ ਕਰ ਸਕਦੇ ਹਨ।

ਸੁਖਬੀਰ ਬਾਦਲ ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਕਿਸਾਨੀ ਦੀ ਮਾੜੀ ਹਾਲਤ ਲਈ ਕੇਂਦਰ ਸਰਕਾਰ ਨੂੰ, ਨਸ਼ੇ ਲਈ ਬੀ.ਐਸ.ਐਫ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਵਿਦੇਸ਼ੀ ਤਾਕਤਾਂ ਨੂੰ ਜਿੰਮੇਵਾਰ ਦੱਸਦੇ ਹਨ, ਉਹ ਇਹ ਵੀ ਕਹਿ ਸਕਦੇ ਹਨ ਕਿ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਵੀ ਪਰਵੇਜ਼ ਮੁਸ਼ਰਫ ਨੇ ਦਿੱਤੇ ਸਨ।

ਬਹਿਬਲ ਕਲਾਂ ਗੋਲੀ ਕਾਂਢ ਦੀ ਐਫ ਆਈ ਵਿੱਚ ਪੁਲਿਸ ਮੁਲਾਜਮਾਂ ਦੇ ਨਾਮ ਅਣਪਛਾਤੇ ਪਾਉਣ ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਪੁਲਿਸ ਵੀ ਅਣਪਛਾਤੀ ਹੋ ਗਈ ਹੈ।ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਸਵਾਲ ਪਾਰਲੀਮੈਂਟ ਵਿੱਚ ਚੁੱਕਣ ਦੀ ਗੱਲ ਵੀ ਕਹੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ
ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: