Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਹੁਲ ਗਾਂਧੀ ਨਸ਼ਿਆ ਸੰਬੰਧੀ ਮਨਮੋਹਨ ਸਿੰਘ ਅਤੇ ਅਮਰਿੰਦਰ ਦੇ ਰੁੱਖ ਬਾਰੇ ਦਵੇ ਸਪਸ਼ਟੀਕਰਨ:ਆਪ

ਰਾਹੁਲ ਗਾਂਧੀ ਨਸ਼ਿਆ ਸੰਬੰਧੀ ਮਨਮੋਹਨ ਸਿੰਘ ਅਤੇ ਅਮਰਿੰਦਰ ਦੇ ਰੁੱਖ ਬਾਰੇ ਦਵੇ ਸਪਸ਼ਟੀਕਰਨ:ਆਪ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਉੱਪਰ ਨਸ਼ਿਆ ਦੇ ਮੁੱਦੇ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਆਪ ਦੇ ਮੈਂਬਰ ਪਾਰਲੀਮੈਂਟ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਰਾਹੁਲ ਗਾਂਧੀ ਨਸ਼ਿਆ ਦੇ ਮੁੱਦੇ ਉੱਤੇ ਪੰਜਾਬ ਵਿਚ ਪ੍ਰਦਰਸ਼ਨ ਕਰਨ ਦਾ ਢੋਂਗ ਕਰਦੇ ਹਨ ਅਤੇ ਦੂਜੇ ਪਾਸੇ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਘਿਰੇ ਕਾਂਗਰਸੀ ਨੇਤਾਵਾਂ ਬਾਰੇ ਚੁੱਪੀ ਧਾਰੇ ਹੋਏ ਹਨ । ਆਪ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਾਂਗਰਸੀ ਯੁਵਰਾਜ ਉੱਤੇ ਵਰਦਿਆ ਭਗਵੰਤ ਮਾਨ ਨੇ ਰਾਹੁਲ ਗਾਂਧੀ ਦੇ ਨਾਲ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਨਸ਼ਿਆ ਦੀ ਸਮਸਿਆ ਲਈ ਬਰਾਬਰ ਦੇ ਜਿੰਮੇਵਾਰ ਦੱਸਿਆ।

ਭਗਵੰਤ ਮਾਨ, ਮੈਂਬਰ ਪਾਰਲੀਮੈਂਟ (ਫਾਈਲ ਫੋਟੋ)
ਭਗਵੰਤ ਮਾਨ, ਮੈਂਬਰ ਪਾਰਲੀਮੈਂਟ (ਫਾਈਲ ਫੋਟੋ)

ਭਗਵੰਤ ਮਾਨ ਨੇ ਕਿਹਾ ਕਿ ‘ ਸਾਲ 2012 ਦੀਆ ਪੰਜਾਬ ਅਸੈਂਬਲੀ ਚੋਣਾਂ ਦੌਰਾਨ ਸਾਬਕਾ ਚੋਣ ਕਮਿਸ਼ਨਰ ਡਾ. ਐਸ ਵਾਈ ਕੁਰੈਸ਼ੀ ਵੱਲੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਪੰਜਾਬ ਵਿਚ ਨਸ਼ਿਆ ਦੀ ਸਮੱਸਿਆ ਸੰਬੰਧੀ ਜਾਣਕਾਰੀ ਦੇਣ ਤੋਂ ਬਾਅਦ ਵੀ ਮਨਮੋਹਨ ਸਿੰਘ ਨੇ ਚੁੱਪੀ ਕਿਉਂ ਵੱਟੀ ਰੱਖੀ? ਰਾਹੁਲ ਦੱਸੇ ਕਿ ਡਰਗ ਤਸਕਰੀ ਮਾਮਲੇ ਵਿਚ ਘਿਰੇ ਬਿਕਰਮ ਮਜੀਠੀਏ ਦੀ ਸੀਬੀਆਈ ਜਾਂਚ ਬਾਰੇ ਉੱਠੀ ਮੰਗ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕਿਉਂ ਕੀਤਾ।

ਮਾਨ ਨੇ ਕਿਹਾ ਕਿ ਇਹ ਬਹੁਤ ਅਜੀਬ ਗੱਲ ਹੈ ਕਿ ਡਾ. ਕੁਰੈਸ਼ੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੋ ਪੇਜ਼ਾਂ ਦੀ ਚਿੱਠੀ ਲਿਖ ਕੇ ਪੰਜਾਬ ਵਿਚ ਦਿਨੋ ਦਿਨ ਵੱਧ ਰਹੇ ਨਸ਼ੇ ਦੇ ਪ੍ਰਕੋਪ ਅਤੇ ਵਿਧਾਨਸਭਾ ਚੋਣਾਂ ਦੌਰਾਨ ਭਾਰੀ ਮਾਤਰਾ ਵਿਚ ਫੜੇ ਗਏ ਨਸ਼ਿਆ ਬਾਰੇ ਸਾਰੇ ਤੱਥ ਰੱਖਣ ਤੋਂ ਬਾਅਦ ਵੀ ਪ੍ਰਧਾਨਮੰਤਰੀ ਨੇ ਮੌਨ ਧਾਰੀ ਰੱਖਿਆ। ਕੁਰੈਸ਼ੀ ਨੇ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਪੰਜਾਬ ਵਿਚ ਹਰ ਤਰਾਂ ਦਾ ਨਸ਼ਾ ਉਪਲਬਧ ਅਤੇ ਵਰਤਿਆ ਜਾ ਰਿਹਾ ਹੈ, ਪਰੰਤੂ ਫੇਰ ਵੀ ਮਨਮੋਹਨ ਸਿੰਘ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕਰਦਿਆ ਉਸ ਪੱਤਰ ਨੂੰ ਅਣਗੌਲਿਆ ਕਰ ਦਿੱਤਾ।

ਮਾਨ ਨੇ ਕਿਹਾ ਕਿ 13 ਜੂਨ ਨੂੰ ਜਲੰਧਰ ਵਿਚ ਨਸ਼ਿਆ ਖਿਲਾਫ ਪ੍ਰਦਰਸ਼ਨ ਕਰਨ ਆ ਰਿਹਾ ਰਾਹੁਲ ਦੱਸੇ ਕਿ ਅਰਬਾਂ ਰੁਪਏ ਦੇ ਨਸ਼ਿਆ ਦੇ ਵਪਾਰ ਵਿਚ ਈਡੀ ਵੱਲੋਂ ਤਲਬ ਕੀਤੇ ਗਏ ਜਲੰਧਰ ਤੋਂ ਕਾਂਗਰਸ ਦੇ ਐਮਪੀ ਸੰਤੋਖ ਸਿੰਘ ਉੱਤੇ ਪਾਰਟੀ ਵੱਲੋਂ ਕੀ ਕਾਰਵਾਈ ਕੀਤੀ ਗਈ। ਈਡੀ ਵੱਲੋਂ ਨਸ਼ਿਆ ਦੇ ਮਾਮਲੇ ਵਿਚ ਘਿਰੇ ਅਕਾਲੀ ਲੀਡਰ ਚੁੰਨੀ ਲਾਲ ਗਾਬਾ ਨਾਲ ਸੰਬੰਧਾਂ ਕਾਰਨ ਚੌਧਰੀ ਤੋਂ ਕਰੀਬ ਸਾਢੇ 5 ਘੰਟੇ ਪੁੱਛਗਿਛ ਕੀਤੀ ਗਈ ਸੀ। ਗਾਬਾ ਦੇ ਸੰਬੰਧ ਅੰਤਰਰਾਸ਼ਟਰੀ ਨਸ਼ੇ ਦੇ ਤਸਕਰ ਜਗਦੀਸ਼ ਭੋਲਾ ਬਾਰੇ ਜਾਣਕਾਰੀ ਈਡੀ ਦੀ ਪੁੱਛਗਿਛ ਦੌਰਾਨ ਨਸ਼ਰ ਹੋਏ ਸਨ।

ਜਲੰਧਰ ਤੋਂ ਐਮ ਪੀ ਸੰਤੋਖ ਸਿੰਘ ਚੌਧਰੀ ਨੂੰ ਈਡੀ ਵੱਲੋਂ ਸਮਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਉਸ ਖਿਲਾਫ ਕੀ ਐਕਸ਼ਨ ਲਿਆ?, ਕੈਪਟਨ ਅਮਰਿੰਦਰ ਵੱਲੋਂ ਬਾਜਵਾ ਬਾਰੇ ਰਾਹੁਲ ਗਾਂਧੀ ਨੂੰ ਚਿੱਠੀ ਲਿੱਖਣ ਤੋਂ ਬਾਅਦ ਵੀ ਉਸ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ? : ਭਗਵੰਤ ਮਾਨ

ਰਾਹੁਲ ਗਾਂਧੀ ਇਹ ਵੀ ਦੱਸੇ ਕਿ 2013 ਵਿਚ ਕੈਪਟਨ ਅਮਰਿੰਦਰ ਦੁਆਰਾ ਉਸ ਸਮੇਂ ਦੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਸ਼ੇ ਤਸਕਰਾਂ ਅਤੇ ਅਤਵਾਦੀਆ ਨਾਲ ਸੰਬੰਧ ਹੋਣ ਬਾਰੇ ਰਾਹੁਲ ਨੂੰ ਲਿਖੇ ਪੱਤਰ ਉੱਤੇ ਕਾਰਵਾਈ ਕਿਉਂ ਨਹੀ ਕੀਤੀ। ਬਾਜਵਾ ਖਿਲਾਫ ਆਪਣੀ ਹੀ ਪਾਰਟੀ ਦੇ ਉੱਘੇ ਨੇਤਾ ਦੁਆਰਾ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਵੀ ਉਸਨੂੰ ਰਾਜ ਸਭਾ ਭੇਜਣਾ ਸਮਝ ਤੋਂ ਬਾਹਰ ਹੈ। ਇਸ ਸੰਬੰਧੀ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਝੂਠੇ ਦੋਸ਼ ਲਾ ਰਹੇ ਹਨ ਜਾਂ ਫਿਰ ਕਾਂਗਰਸ ਦੇ ਯੁਵਰਾਜ ਰਾਹੁਲ ਅਤੇ ਸੋਨੀਆ ਨਸ਼ੇ ਵਿਚ ਲਿਪਤ ਲੀਡਰਾਂ ਨੂੰ ਤਰੱਕੀਆਂ ਬਖਸ਼ ਰਹੇ ਹਨ।
ਉਪਰੋਕਤ ਤੱਥਾਂ ਨੂੰ ਜਾਣਨ ਤੋਂ ਬਾਅਦ ਇਹ ਗੱਲ ਸੰਪੂਰਨ ਤੌਰ ਉੱਤੇ ਸਪਸ਼ਟ ਹੋ ਜਾਂਦੀ ਹੈ ਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਅਤੇ ਭਾਜਪਾ ਵਾਂਗੂ ਨਸ਼ੇ ਦੇ ਵਪਾਰੀਆ ਨਾਲ ਜੁੜੀ ਹੋਈ ਹੈ ਅਤੇ ਅਜਿਹੀ ਹਾਲਤ ਵਿਚ ਰਾਹੁਲ ਦਾ ਪੰਜਾਬ ਆ ਕੇ ਨਸ਼ਿਆ ਦੇ ਖਿਲਾਫ ਪ੍ਰਦਰਸ਼ਨ ਕਰਨਾ ਮਹਿਜ ਇਕ ਸਿਆਸੀ ਡਰਾਮਾ ਹੀ ਹੈ। ਜੇਕਰ ਉਹ ਸੱਚਮੁਚ ਹੀ ਕੁੱਝ ਕਰਨਾ ਚਾਹੁੰਦੇ ਹਨ ਤਾਂ ਆਪਣੀ ਪਾਰਟੀ ਦੇ ਨੇਤਾਵਾਂ ਬਾਜਵਾ ਅਤੇ ਚੌਧਰੀ ਬਾਰੇ ਸਥਿਤੀ ਸਪਸ਼ਟ ਕਰਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: