Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੰਮੂ-ਕਸ਼ਮੀਰ ਵਾਂਗ ਕਰਨਾਟਕਾ ਸਰਕਾਰ ਵੀ ਚਾਹੁੰਦੀ ਹੈ ਵੱਖਰਾ ਝੰਡਾ, 9 ਮੈਂਬਰੀ ਕਮੇਟੀ ਬਣਾਈ

ਜੰਮੂ-ਕਸ਼ਮੀਰ ਵਾਂਗ ਕਰਨਾਟਕਾ ਸਰਕਾਰ ਵੀ ਚਾਹੁੰਦੀ ਹੈ ਵੱਖਰਾ ਝੰਡਾ, 9 ਮੈਂਬਰੀ ਕਮੇਟੀ ਬਣਾਈ

ਬੰਗਲੁਰੂ: ਕਰਨਾਟਕਾ ਸਰਕਾਰ ਆਪਣੇ ਲਈ ਵੱਖਰਾ ਝੰਡਾ ਅਤੇ ਵੱਖਰਾ ਨਿਸ਼ਾਨ ਬਣਾਉਣ ਲਈ ਸਰਗਰਮ ਹੋ ਗਈ ਹੈ। ਸਰਕਾਰ ਨੇ 9 ਮੈਂਬਰੀ ਇਕ ਕਮੇਟੀ ਬਣਾਈ ਹੈ, ਜਿਸਨੂੰ ਝੰਡੇ ਦਾ ਡਿਜ਼ਾਇਨ ਕਰਨ ਅਤੇ ਨਿਸ਼ਾਨ ਤੈਅ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮੇਟੀ ਆਪਣੀ ਰਿਪੋਰਟ ਜਦੋਂ ਸੌਂਪੇਗੀ ਉਸਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਦਿਵਾਉਣ ਦਾ ਕੰਮ ਸ਼ੁਰੂ ਹੋਏਗਾ।

ਵੱਖਰੇ ਝੰਡੇ ਦੀ ਹਮਾਇਤ 'ਚ ਲੋਕ
ਵੱਖਰੇ ਝੰਡੇ ਦੀ ਹਮਾਇਤ ‘ਚ ਲੋਕ

ਜੇ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਜੰਮੂ ਕਸ਼ਮੀਰ ਤੋਂ ਬਾਅਦ ਇਹ ਦੂਜਾ ‘ਸੂਬਾ’ ਹੋਏਗਾ ਜਿਸਦਾ ਆਪਣਾ ਝੰਡਾ ਅਤੇ ਆਪਣਾ ਨਿਸ਼ਾਨ ਹੋਏਗਾ। ਸਰਕਾਰ ਵਲੋਂ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਕੁਝ ਹੀ ਮਹੀਨਿਆਂ ਬਾਅਦ ਕਰਨਾਟਕਾ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਇਸਤੇ ਇਤਰਾਜ਼ ਕੀਤਾ ਹੈ।

ਜੰਮੂ ਕਸ਼ਮੀਰ ਸਰਕਾਰ ਦਾ ਝੰਡਾ
ਜੰਮੂ ਕਸ਼ਮੀਰ ਸਰਕਾਰ ਦਾ ਝੰਡਾ

ਕਰਨਾਟਕਾ ‘ਚ ਸਿਧਾਰਮੱਈਆ ਸਰਕਾਰ ਵਲੋਂ ਇਹ ਕਦਮ ਪਹਿਲੀ ਵਾਰ ਨਹੀਂ ਚੁੱਕਿਆ ਗਿਆ, ਸਗੋਂ ਪਹਿਲਾਂ ਵੀ ਕਰਨਾਟਕਾ ‘ਚ ਵੱਖਰੇ ਝੰਡੇ ਦੀ ਮੰਗ ਉਠਦੀ ਰਹੀ ਹੈ ਪਰ ਇਸਨੂੰ ਮਨਵਾਇਆ ਨਹੀਂ ਜਾ ਸਕਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: