Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਾਂ ਨੇ ਅਮਰੀਕੀ ਫੌਜ ਵਿੱਚ ਜਿੱਤੀ ਦਸਤਾਰ ਦੀ ਜੰਗ

ਸਿੱਖਾਂ ਨੇ ਅਮਰੀਕੀ ਫੌਜ ਵਿੱਚ ਜਿੱਤੀ ਦਸਤਾਰ ਦੀ ਜੰਗ

ਵਾਸ਼ਿੰਗਟਨ (16 ਜੂਨ, 2015):  ਸੰਸਾਰ ਭਰ ਵਿੱਚ ਦਸਤਾਰ ਦੇ ਸਨਮਾਣ ਲਈ ਜੱਦੋਜਹਿਦ ਕਰ ਰਹੇ ਸਿੱਖਾਂ ਲਈ ਇਹ ਖ਼ਬਰ ਖੁਸ਼ੀ ਵਾਲੀ ਹੈ ਕਿ ਸਿੱਖਾਂ ਨੇ ਅਮਰੀਕਾ ਵਿੱਚ ਦਸਤਾਰ ਨੂੰ ਮਾਨਤਾ ਦੁਆਉਣ ਲਈ ਲੜਾਈ ਜਿੱਤ ਲਈ ਹੈ।

sikh-usa-300x256ਅਮਰੀਕਾ ਦੀ ਸੰਘੀ ਅਦਾਲਤ ਨੇ ਕਿਹਾ ਹੈ ਕਿ ਸਿੱਖ ਨੌਜਵਾਨ ਦਸਤਾਰ, ਦਾੜ੍ਹੀ ਤੇ ਕੇਸਾਂ ਦੇ ਨਾਲ ਅਮਰੀਕੀ ਫ਼ੌਜ ਦੀ ਰਿਜ਼ਰਵ ਆਫ਼ੀਸਰ ਟਰੇਨਿੰਗ ਕਾਰਪਸ (ਆਰ. ਓ. ਟੀ. ਸੀ.) ਦੇ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ ਹਨ। ਸਿੱਖ ਨੌਜਵਾਨ ਇਕਨੂਰ ਨੇ ਆਰ. ਓ. ਟੀ. ਸੀ. ‘ਚ ਦਾਖਲਾ ਲੈਣ ਲਈ ਰੱਖੀਆਂ ਗਈਆਂ ਸ਼ਰਤਾਂ ਨੂੰ ਸੰਘੀ ਅਦਾਲਤ ‘ਚ ਚੁਨੌਤੀ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਵਿਦਿਆਰਥੀ ਇਕਨੂਰ ਸਿੰਘ ਨੇ 2013 ‘ਚ ਆਰ. ਓ. ਟੀ. ਸੀ. ‘ਚ ਦਾਖ਼ਲੇ ਲਈ ਅਪਲਾਈ ਕੀਤਾ ਸੀ ਪਰ ਫ਼ੌਜ ਨੇ ਉਸ ਨੂੰ ਕੇਸ ਕਤਲ ਕਰਵਾਉਣ ਤੇ ਦਸਤਾਰ ਨਾ ਸਜਾਉਣ ਦੀ ਸ਼ਰਤ ਰੱਖ ਦਿੱਤੀ।

ਇਸਨੂੰ ਨਾ ਮੰਨਦੇ ਹੋਏ ਇਕਨੂਰ ਨੇ 2 ਸਾਲ ਤੱਕ ਦਸਤਾਰ ਲਈ ਆਪਣੀ ਲੜਾਈ ਲੜੀ ਤੇ ਨਵੰਬਰ, 2014 ‘ਚ ਇਸ ਮਾਮਲੇ ਨੂੰ ਅਦਾਲਤ ਸਾਹਮਣੇ ਚੁੱਕਿਆ। ਉਸ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਇਕਨੂਰ ਦੇ ਹੱਕ ‘ਚ ਫ਼ੈਸਲਾ ਆਇਆ।

ਜੱਜ ਐਮੀ ਜੈਕਸਨ ਨੇ ਕਿਹਾ ਕਿ ਸਿੱਖ ਪਹਿਲਾਂ ਵੀ ਕੇਸ ਕਤਲ ਕਰਵਾਏ ਬਿਨਾਂ ਅਮਰੀਕੀ ਫ਼ੌਜ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਉਨ੍ਹਾਂ ਦਾ ਕੰਮ ਕਾਬਿਲ-ਏ-ਤਾਰੀਫ ਹੈ।

ਅਦਾਲਤ ਨੇ ਕਿਹਾ ਕਿ ਰਿਲੀਜੀਅਸ ਫ੍ਰੀਡਮ ਰਿਸਟੋਰੇਸ਼ਨ ਦੇ ਅਨੁਸਾਰ ਇਕਨੂਰ ਸਿੰਘ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਪੂਰੀਆਂ ਕਰਨ ਦਾ ਹੱਕ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਏਕਨੂਰ ਆਪਣੇ ਧਰਮ ਨਾਲ ਸਮਝੌਤਾ ਕੀਤੇ ਬਿਨਾਂ ਇਸ ਪ੍ਰੋਗਰਾਮ ‘ਚ ਹਿੱਸਾ ਲੈ ਸਕੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: