Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਬਣਾਉਣ ਦਾ ਮੁਕਾਬਲਾ ਕਰਵਾਉਣ ਵਾਲੇ ਕੇਂਦਰ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮਾਰਿਆ

ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਬਣਾਉਣ ਦਾ ਮੁਕਾਬਲਾ ਕਰਵਾਉਣ ਵਾਲੇ ਕੇਂਦਰ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮਾਰਿਆ

ਹਿਊਸਟਨ (4 ਮਈ , 2015): ਮੁਸਲਮਾਨ ਧਰਮ ਵਿੱਚ ਅਤਿ ਸਤਿਕਾਰਤ ਪੈਗ਼ੰਬਰ ਮੁਹੰਮਦ ਸਾਹਿਬ ਨਾਲ ਨਾਲ ਸਬੰਧਿਤ ਵਿਵਾਦਪੂਰਨ ਕਾਰਟੂਨ ਮੁਕਾਬਲਾ ਕਰਵਾ ਰਹੇ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਕ ਕੇਂਦਰ ਦੇ ਬਾਹਰ ਦੋ ਬੰਦੂਕਧਾਰੀਆਂ ਵਲੋਂ ਗੋਲੀ ਚਲਾਉਣ ਪਿੱਛੋਂ ਦੋਵਾਂ ਨੂੰ ਪੁਲਿਸ ਨੇ ਗੋਲੀ ਮਾਰ ਕੇ ਢੇਰੀ ਕਰ ਦਿੱਤਾ।

ਬੀਤੀ ਰਾਤ ਡਾਲਾਸ ਨੇੜੇ ਗਾਰਲੈਂਡ ਵਿਚ ਕੁਲਵੈੱਲ ਕੇਂਦਰ ਦੇ ਬਾਹਰ ਪੁਲਿਸ ਵਲੋਂ ਸੜਕ ‘ਤੇ ਗੋਲੀ ਮਾਰ ਕੇ ਢੇਰ ਕਰ ਦਿੱਤੇ ਜਾਣ ਤੋਂ ਕਈ ਘੰਟੇ ਬਾਅਦ ਵੀ ਬੰਦੂਕਧਾਰੀਆਂ ਦੀਆਂ ਲਾਸ਼ਾਂ ਸੜਕ ‘ਤੇ ਪਈਆਂ ਰਹੀਆਂ। ਅਜੇ ਤਕ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਅਹਿਤਿਆਤ ਵਜੋਂ ਉਨ੍ਹਾਂ ਦੀ ਕਾਰ ਦੀ ਜਾਂਚ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ ਸੀ। ਕਲ੍ਹ ਸ਼ਾਮ 7 ਵਜੇ (ਅਮਰੀਕੀ ਸਮਾਂ) ਜਦੋਂ ਦੋ ਬੰਦੂਕਧਾਰੀਆਂ ਨੇ ਆਪਣੀ ਕਾਰ ਵਿੱਚੋਂ ਨਿਕਲ ਕੇ ਬਿਨਾਂ ਹਥਿਆਰ ਡਿਊਟੀ ਦੇ ਰਹੇ ਗਾਰਲੈਂਡ ਦੇ ਆਈ. ਐਸ. ਡੀ. ਸੁਰੱਖਿਆ ਅਧਿਕਾਰੀ ‘ਤੇ ਗੋਲੀ ਚਲਾਈ ਤਾਂ ਵਿਵਾਦਪੂਰਨ ਪ੍ਰੋਗਰਾਮ ਛੇਤੀ ਹੀ ਸਮੇਟ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਇਸਲਾਮ ਧਰਮ ਸੇ ਸੰਸਥਾਪਕ ਮੁਹੰਮਦ ਸਾਹਿਬ ਦੀ ਕਿਸੇ ਵੀ ਰੂਪ ਵਿੱਚ ਪ੍ਰਛਾਈ, ਚਿੱਤਰ ਵਗੈਰਾ ਤਿਆਰ ਕਰਨ ਦੀ ਇਸਲਾਮ ਧਰਮ ਵਿੱਚ ਸਖਤ ਮਨਾਹੀ ਹੈ। ਪਰ ਕੁਝ ਇਸਲਾਮ ਵਿਰੋਧੀ ਲੋਕ ਮੁਸਲਿਮ ਭਾਈਚਾਰੇ ਦੀਆਂ ਧਾਰਮਕਿ ਭਾਵਨਾਵਾਂ ਨੂਮ ਸੱਟ ਮਾਰਨ ਜਾਂ ਉਨ੍ਹਾਂ ਨੂੰ ਚਿੜਾਉਣ ਲਈ ਅਜਿਹਾ ਕਰਦੇ ਰਹਿੰਦੇ ਹਨ। ਪਿੱਛੇ ਜਿਹੇ ਇੱਕ ਸੰਸਾਰ ਪ੍ਰਸਿੱਧ ਰਸਾਲੇ ਨੇ ਮੁਹੰਮਦ ਸਾਹਿਬ ਦਾ ਕਾਰਟੂਨ ਛਾਪ ਕੇ ਇੱਕ ਵਿਵਾਦ ਖੜਾ ਕਰ ਦਿੱਤ ਸੀ, ਜਿਸ ਕਰਕੇ ਸਮੁੱਚੇ ਮੁਸਲਮਾਨ ਭਾਈਚਾਰੇ ਵਿੱਚ ਰੋਸ ਦੀ ਲਹਿਰ ਉਤਪੰਨ ਹੋ ਗਈ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: