Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੀ. ਬੀ. ਆਈ. ਅਦਾਲਤ ਵੱਲੋਂ ਸੁਮੇਧ ਸੈਣੀ ਖਿਲਾਫ਼ ਕੇਸ ਦੀ ਰੋਜ਼ਾਨਾ ਸੁਣਵਾਈ ਅੱਜ ਤੋਂ

ਸੀ. ਬੀ. ਆਈ. ਅਦਾਲਤ ਵੱਲੋਂ ਸੁਮੇਧ ਸੈਣੀ ਖਿਲਾਫ਼ ਕੇਸ ਦੀ ਰੋਜ਼ਾਨਾ ਸੁਣਵਾਈ ਅੱਜ ਤੋਂ

ਚੰਡੀਗੜ੍ਹ (6 ਜਨਵਰੀ, 2015): ਪੰਜਾਬ ਦੇ ਪੁਲਿਸ ਮੁਖੀ ਸੁਮੇਧ ਸੈਣੀ (ਘਟਨਾ ਵੇਲੇ ਐੱਸ. ਐੱਸ. ਪੀ. ਲੁਧਿਆਣਾ) ਇਸ ਮਾਮਲੇ ਵਿਚ ਅਗਵਾ ਅਤੇ ਹੱਤਿਆ ਜਿਹੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ।

Sumedh Singh Saini (DGP-Punjab)ਵਿਸ਼ੇਸ਼ ਜੱਜ ਜਸਟਿਸ ਅਨੂਪ ਕੁਮਾਰ ਮਹਿੰਦੀਰੱਤਾ ਦੀ ਅਗਵਾਈ ਵਾਲੀ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਦਿੱਲੀ ਵੱਲੋਂ ਬੀਤੀ 17 ਦਸੰਬਰ ਨੂੰ ਕੇਸ ਦੇ ਪ੍ਰਮੁੱਖ ਗਵਾਹ ਨੰਬਰ-3 ਆਸ਼ਿਸ਼ ਕੁਮਾਰ ਆਹਲੂਵਾਲੀਆ ਕੋਲੋਂ ਸੈਣੀ ਦੇ ਵਕੀਲਾਂ ਦੁਆਰਾ ਦੁਵੱਲੀ ਪੁੱਛਗਿੱਛ ਕੀਤੇ ਜਾਣ ‘ਤੇ ਹੀ ਲਗਾਤਾਰ ਮਹੀਨਿਆਂ ਬੱਧੀ ਦੇਰੀ ਹੁੰਦੀ ਆ ਰਹੀ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਮਾਮਲਾ 7 ਜਨਵਰੀ ਤੋਂ ਲਗਾਤਾਰ ਸੁਣਵਾਈ ਹਿਤ ਤੈਅ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ।

ਸੀ. ਬੀ. ਆਈ. ਵਿਸ਼ੇਸ਼ ਅਦਾਲਤ ਦਿੱਲੀ ਵੱਲੋਂ ਕਰੀਬ ਦੋ ਦਹਾਕਿਆਂ ਤੋਂ ਅਦਾਲਤੀ ਅਤੇ ਜਾਂਚ ਏਜੰਸੀ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਸਾਲ 1994 ਦੇ ਲੁਧਿਆਣਾ ਅਗਵਾ ਅਤੇ ਹੱਤਿਆ ਕੇਸ ਦੇ ਤੇਜੀ ਨਾਲ ਨਿਪਟਾਰੇ ਦਾ ਤਹੱਈਆ ਕਰ ਲਿਆ ਗਿਆ ਜਾਪਦਾ ਹੈ ।

ਵਿਸ਼ੇਸ਼ ਜੱਜ ਵੱਲੋਂ ਗਵਾਹ ਨੰਬਰ-3 ਤੋਂ ਜਿਰਾਹ ਮੁਕੰਮਲ ਹੋਣ ਤਾਈ ਰੋਜ਼ਾਨਾ ਕੇਸ ਸੁਣਿਆ ਜਾਣ ਦੇ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ । ਇਸ ਕੇਸ ਵਿਚ ਸ੍ਰੀ ਸੈਣੀ ਵੱਲੋਂ ਸੀਨੀਅਰ ਐਡਵੋਕੇਟ ਕੇ.ਕੇ. ਸੂਦ ਪੇਸ਼ ਹੋ ਰਹੇ ਹਨ ।

ਸੁਮੇਧ ਸੈਣੀ ਵੱਲੋਂ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋ ਰਹੇ ਸੀਨੀਅਰ ਐਡਵੋਕੇਟ ਕੇ.ਕੇ. ਸੂਦ ਨੇ ਅੱਜ ‘ਅਜੀਤ’ ਨਾਲ ਗੱਲ ਕਰਦਿਆਂ ਇਸ ਲਗਾਤਾਰ ਸੁਣਵਾਈ ਦੌਰਾਨ ਵੀ ਅਦਾਲਤ ਖ਼ਾਸਕਰ ਜੱਜ ਸਾਹਿਬ ਵੱਲੋਂ ਕਿਆਸੇ ਗਏ ਸਹਿਯੋਗ ‘ਤੇ ਪੂਰਾ ਉੱਤਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ।

ਜ਼ਿਕਰਯੋਗ ਹੈ ਕਿ ਇਹ ਕੇਸ ਆਸ਼ਿਸ਼ ਦੇ ਭਰਾ ਵਿਨੋਦ ਕੁਮਾਰ, ਜੀਜਾ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖ਼ਤਿਆਰ ਸਿੰਘ ਦੀ 1994 ਵਿਚ ਲੁਧਿਆਣਾ ਤੋਂ ਹੋਈ ਗੁੰਮਸ਼ੁਦਗੀ ਨਾਲ ਸਬੰਧਿਤ ਹੈ ਙ ਇਨ੍ਹਾਂ ਵਿਅਕਤੀਆਂ ਦਾ ਮਾਰਚ 1994 ਤੋਂ ਬਾਅਦ ਕੋਈ ਥਹੁ ਪਤਾ ਨਹੀਂ ਲੱਗਾ ।

 ਸੁਮੇਧ ਸਿੰਘ ਸੈਣੀ ‘ਤੇ ਇਸ ਕਾਰਵਾਈ ਨੂੰ ਲੈ ਕੇ ਭਾਰਤੀ ਦੰਡਾਵਲੀ ਦੀ ਧਾਰਾ 364 ਦੇ ਅਧੀਨ ਦੋਸ਼ ਲੱਗੇ ਹੋਏ ਹਨ, ਜਿਸ ਬਾਰੇ ਕਿ ਸੀ.ਬੀ.ਆਈ. ਦੀ ਚਾਰਜਸ਼ੀਟ ਵਿਚ ਲੁਧਿਆਣਾ ਦੇ ਤਤਕਾਲੀ ਐਸ.ਐਸ.ਪੀ. ਸ੍ਰੀ ਸੈਣੀ ਅਤੇ 3 ਹੋਰ ਪੁਲਿਸ ਅਧਿਕਾਰੀਆਂ ਉੱਤੇ ਇਨ੍ਹਾਂ ਨੂੰ ਅਗਵਾ ਕਰਨ ਅਤੇ ਫਿਰ ਖੁਰਾ-ਖੋਜ ਮਿਟਾ ਦੇਣ ਦੇ ਦੋਸ਼ਾਂ ਤਹਿਤ ਕਰੀਬ ਦੋ ਦਹਾਕਿਆਂ ਤੋਂ ਹੀ ਇਹ ਕੇਸ ਚੱਲ ਰਿਹਾ ਹੈ ।

ਇਸਤੋਂ ਇਲਾਵਾ ਵੀ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ‘ਤੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਅਨੇਕਾਂ ਦੋਸ਼ ਲੱਗੇ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: