Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੁਨੀਆਂ ਭਰ ਦੇ ਸਾਬਤ ਸੂਰਤ ਸਿੱਖ ਹੁਣ ਹੋਣਗੇ ਇੱਕ ਪਲੇਟਫਾਰਮ ‘ਤੇ ਇਕੱਠੇ: ‘ਕੁਲੀਸ਼ਨ ਆਫ ਸਿੱਖ ਐਟਰਪ੍ਰੇਨਰਜ਼’ ਦਾ ਹੋਇਆ ਗਠਨ

ਦੁਨੀਆਂ ਭਰ ਦੇ ਸਾਬਤ ਸੂਰਤ ਸਿੱਖ ਹੁਣ ਹੋਣਗੇ ਇੱਕ ਪਲੇਟਫਾਰਮ ‘ਤੇ ਇਕੱਠੇ: ‘ਕੁਲੀਸ਼ਨ ਆਫ ਸਿੱਖ ਐਟਰਪ੍ਰੇਨਰਜ਼’ ਦਾ ਹੋਇਆ ਗਠਨ

ਅੰਮਿ੍ਤਸਰ (24 ਨਵੰਬਰ, 2014): ਦੁਨੀਆਂ ਭਰ ਵਿੱਚ ਵੱਸਦੇ ਸਾਬਤ ਸੂਰਤ ਸਿੱਖ ਉਦਮੀਆਂ/ਕਾਰੋਬਾਰੀਆਂ ਨੂੰ ਇੱਕ ਵਪਾਰਕ ਪਲੇਟਫਾਰਮ ਮੁਹੱਈਆ ਕਰਾਉਣ ਲਈ ਗੁਰਮਤਿ ਸੰਸਥਾ ਅਕਾਲ ਪੁਰਖ ਦੀ ਫੌਜ ਦੀ ਪਹਿਲ ਕਦਮੀਂ ‘ਤੇ ਗੁਰੂ ਨਗਰੀ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ‘ਕੁਲੀਸ਼ਨ ਆਫ ਸਿੱਖ ਐਾਟਰਪ੍ਰੇਨਰਜ਼’ (ਸੀ ਐਸ ਈ) ਦਾ ਗਠਨ ਕੀਤਾ ਗਿਆ ਹੈ।

Sikh enter
ਕੁਲੀਸ਼ਨ ਆਫ ਸਿੱਖ ਐਾਟਰਪ੍ਰੇਨਰਜ਼’ (ਸੀ ਐਸ ਈ) ਦਾ ਗਠਨ

ਇਸ ਸਮਾਗਮ, ਜਿਸ ਵਿੱਚ ਕੈਨੇਡਾ, ਹਾਂਗਕਾਂਗ ਤੇ ਮਲੇਸ਼ੀਆ ਵੱਸਦੇ ਕੁੱਝ ਸਿੱਖ ਉਦਮੀਆਂ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ 70 ਦੇ ਕਰੀਬ ਸਿੱਖ ਕਾਰੋਬਰੀਆਂ ਨੇ ਸ਼ਿਰਕਤ ਕੀਤੀ ।

ਇਸ ਮੌਕੇ ਕੈਨੇਡਾ ਦੇ ਉੱਘੇ ਸਾਬਤ ਸੂਰਤ ਸਿੱਖ ਕਾਰੋਬਾਰੀ ਸੁਨੀਤ ਸਿੰਘ ਤੁਲੀ (ਆਕਾਸ਼ ਟੇਬਲੈਟ ਫੇਮ) ਨੂੰ ਸਰਬਸੰਮਤੀ ਨਾਲ ਇਸ ਸੰਸਥਾ ਦਾ ਪ੍ਰਧਾਨ ਅਤੇ ਗੁਰੂ ਨਗਰੀ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਤੇ ਦਿੱਲੀ ਤੋਂ ਸ: ਵਿਕਰਮਜੀਤ ਸਿੰਘ ਸਾਹਨੀ ਨੂੰ ਸਰਪ੍ਰਸਤ ਬਣਾਇਆ ਗਿਆ ਹੈ।

ਸ: ਤੁਲੀ ਨੇ ਦੱਸਿਆ ਕਿ ਸੰਸਥਾ ਦੇ ਬਾਕੀ ਅਹੁਦੇਦਾਰ ਜਲਦੀ ਨਿਯੁਕਤ ਕੀਤੇ ਜਾਣਗੇ ਤੇ ਮੁੱਖ ਕਮੇਟੀ ਦੇ ਸਮੂਹ ਮੈਂਬਰ ਅੰਮਿ੍ਤਧਾਰੀ ਹੋਣਗੇ ਤੇ ਮੈਂਬਰਸ਼ਿਪ ਲਈ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: