Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਕਾਟਲੈਂਡ ਵਿੱਚ ਰਾਏ ਸ਼ੁਮਾਰੀ ਤੋਂ ਬਾਅਦ ਬਲੋਚਸਿਤਾਨ ਨੇ ਪਾਕਿ: ਸਰਕਾਰ ਤੋਂ ਕੀਤੀ ਅਜਿਹੀ ਰਾਏਸ਼ੁਮਾਰੀ ਦੀ ਮੰਗ

ਸਕਾਟਲੈਂਡ ਵਿੱਚ ਰਾਏ ਸ਼ੁਮਾਰੀ ਤੋਂ ਬਾਅਦ ਬਲੋਚਸਿਤਾਨ ਨੇ ਪਾਕਿ: ਸਰਕਾਰ ਤੋਂ ਕੀਤੀ ਅਜਿਹੀ ਰਾਏਸ਼ੁਮਾਰੀ ਦੀ ਮੰਗ

baloch republicਕੋਇਟਾ (20 ਸਤੰਬਰ, 2014): ਸਕਾਟਲੈਂਡ ਵਿੱਚ ਇੰਗਲੈਂਡ ਤੋਂ ਵੱਖ ਹੋਣ ਲਈ ਹੋਈ ਰਾਏਸ਼ੁਮਾਰੀ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਬਹੁਗਿਣਤੀ ਸਰਕਾਰਾਂ ਦੀ ਬੇਇਨਸਾਫੀ ਅਤੇ ਵਿਤਕਰੇ ਦੇ ਸ਼ਿਕਾਰ ਲੋਕਾਂ ਵੱਲੋਂ ਅਜਿਹੀ ਰਾਏਸੁਮਾਰੀ ਕਰਵਾਉਣ ਦੀ ਮੰਗ ਉੱਠਣ ਲੱਗੀ ਹੈ।

ਬਲੋਚ ਵੱਖਵਾਦੀ ਨੇਤਾਵਾਂ ਨੇ ਅੱਜ ਪਾਕਿਸਤਾਨ ਤੋਂ ਮੰਗ ਕੀਤੀ ਕਿ ਉਹ ਬਰਤਾਨੀਆ ਦੇ ਰਸਤੇ ‘ਤੇ ਚੱਲਦੇ ਹੋਏ ਅੱਤਵਾਦ ਪ੍ਰਭਾਵਿਤ ਬਾਲੋਚਸਿਤਾਨ ਪ੍ਰਾਂਤ ਨੂੰ ਆਜ਼ਾਦੀ ਦੇਣ ਲਈ ਸਕਾਟਲੈਂਡ ਵਰਗੀ ਰਾਏਸ਼ੁਮਾਰੀ ਕਰਾਏ।

ਸਕਾਟਲੈਂਡ ਵਾਸੀਆਂ ਨੇ ਰਾਏਸ਼ੁਮਾਰੀ ‘ਚ ਆਜ਼ਾਦੀ ਨੂੰ ਖ਼ਾਰਜ ਕਰਦੇ ਹੋਏ ਗ੍ਰੇਟ ਬ੍ਰਿਟੇਨ ਨਾਲ ਰਹਿਣ ਦੇ ਪੱਖ ‘ਚ ਮਤਦਾਨ ਕੀਤਾ। ਪਾਬੰਦੀਸ਼ੂਦਾ ਬਲੋਚ ਰਿਪਬਲਿਕਨ ਪਾਰਟੀ ਦੇ ਜਨਰਲ ਸਕੱਤਰ ਡਾ. ਬਾਸ਼ੀਰ ਅਜ਼ੀਮ ਨੇ ਕਿਹਾ ਬਲੋਚ ਲੋਕ ਦਹਾਕਿਆਂ ਤੋਂ ਪਾਕਿਸਤਾਨ ਦੇ ਪੰਜਾਬੀ ਅਦਾਰਿਆਂ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਬਲੋਚ ਲੋਕਾਂ ਨੂੰ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਮਾਹੌਲ ਤਿਆਰ ਕਰਕੇ ਜੇ ਇਕ ਨਿਰਪੱਖ ਰਾਏਸ਼ੁਮਾਰੀ ਕਰਵਾਈ ਜਾਂਦੀ ਹੈ ਤਾਂ ਇਸ ਦਾ ਸਵਾਗਤ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਵੀ ਕਸ਼ਮੀਰੀ ਲੋਕ ਭਾਰਤ ਸਰਕਾਰ ਤੋਂ ਅਜਿਹੀ ਰਾਏਸ਼ੁਮਾਰੀ ਕਰਵਾਉਣ ਲਈ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ, ਪਰ ਭਾਰਤ ਵਿੱਚ ਸਮੇਂ-ਸਮੇਂ ਬਣਈਆਂ ਵੱਖ-ਵੱਖ ਸਾਰਕਾਰਾਂ ਨੇ ਉਨ੍ਹਾਂ ਦੀ ਇਸ ਮੰਗ ਵੱਲ ਕਦੇ ਤਵੱਜ਼ੋਂ ਨਹੀਂ ਦਿੱਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: