Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਕੇਸ: ਬਾਦਲਾਂ ਨੇ ਫਿਰ ਨਰਕਧਾਰੀ ਗੁਰਬਚਨੇ ਨੂੰ ਬਚਾਉਣ ਵਾਲਾ ਇਤਿਹਾਸ ਦੁਹਰਾਇਆ: ਯੂਨਾਈਟਿਡ ਖਾਲਸਾ ਦਲ ਯੂ ਕੇ

ਸੌਦਾ ਸਾਧ ਕੇਸ: ਬਾਦਲਾਂ ਨੇ ਫਿਰ ਨਰਕਧਾਰੀ ਗੁਰਬਚਨੇ ਨੂੰ ਬਚਾਉਣ ਵਾਲਾ ਇਤਿਹਾਸ ਦੁਹਰਾਇਆ: ਯੂਨਾਈਟਿਡ ਖਾਲਸਾ ਦਲ ਯੂ ਕੇ

Loveshinder-Singh-Dalewal-192x300ਲੰਡਨ ( 8 ਅਗਸਤ 2014): ਕੱਲ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਪੁਸ਼ਾਕ ਪਹਿਨ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਹੇਠ ਬਠਿੰਡਾ ਪੁਲਿਸ ਵੱਲੋਂ ਦਰਜ਼ ਕੇਸ ਨੂੰ ਅਦਾਲਤ ਵੱਲੋਂ ਰੱਦ ਕਰਨ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਸਿੱਖ ਵਿਰੋਧੀ ਫੈਸਲਾ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਖੁਸ਼ ਕਰਨ ਵਾਲਾ ਕਰਾਰ ਦਿੱਤਾ ਗਿਆ ਹੈ।

ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਬਾਦਲ ਦਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਜਿਸ ਤਰਾਂ 1978 ਵਿੱਚ ਤੇਰਾਂ ਸਿੰਘਾਂ ਨੂੰ ਸ਼ਹੀਦ ਵਾਲੇ ਨਰਕਧਾਰੀ ਗੁਰਬਚਨੇ ਨੂੰ ਸਰਕਾਰੀ ਗੱਡੀ ਰਾਹੀਂ ਸੁਰੱਖਿਅਤ ਦਿੱਲੀ ਪਹੁੰਚਾਇਆ ਗਿਆ ਅਤੇ ਬਾਅਦ ਵਿੱਚ ਉਸ ਅਤੇ ਉਸਦੇ ਚੇਲਿਆਂ ਖਿਲਾਫ ਦਰਜ ਮੁਕੱਦਮੇ ਨੂੰ ਅੰਮ੍ਰਿਤਸਰ (ਪੰਜਾਬ) ਤੋਂ ਬਾਹਰ ਤਬਦੀਲ ਕਰਕੇ ਬਰੀ ਕਰਵਾਇਆ ਗਿਆ ਐਨ ਉਸੇ ਤਰਾਂ ਹੀ ਹੁਣ 36 ਸਾਲ ਬਾਅਦ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਸਿਰਸੇ ਵਾਲੇ ਪਾਪੀ ਦੀ ਤਰਫਦਾਰੀ ਅਤੇ ਸਿੱਖ ਕੌਮ ਨਾਲ ਵੱਡੀ ਗੱਦਾਰੀ ਕੀਤੀ ਗਈ ਹੈ ।ਜਿਸ ਕਰਕੇ ਗੁਰੂ ਸਾਹਿਬ ਅਤੇ ਉਹਨਾਂ ਦਾ ਖਾਲਸਾ ਪੰਥ ਬਾਦਲਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ।

ਇੱਕ ਪਾਸੇ ਸਿੱਖ ਕੌਮ ਦੇ ਦੁਸ਼ਮਣਾ ਦਾ ਪੱਖ ਪੂਰਿਆ ਜਾ ਰਿਹਾ ਹੈ ਦੂਜੇ ਪਾਸੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਜੇਹਲਾਂ ਵਿੱਚ ਡੱਕਿਆ ਜਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਜੰਮੂ ਨਿਵਾਸੀ ਚਾਰ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਹੈ । ਜਿਹਨਾਂ ਨੂੰ ਪੰਜਾਬ ਦੀ ਜਲੰਧਰ ਪੁਲਿਸ ਵਲੋਂ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ।

ਉਨ੍ਹਾਂ ਨੇ ਕਿਹਾ ਕਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ  ਕਿ ਕੰਮਕਾਰ ਕਰਨ ਵਾਲੇ ਇਹ ਸਾਰੇ ਸਿੱਖ ਨੌਜਵਾਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕਾਰਜ ਕਰਿਆ ਕਰਦੇ ਸਨ । ਪਰ ਪੁਲਿਸ ਵਲੋਂ ਇਹਨਾਂ ਦੇ ਖਾੜਕੂ ਆਗੂਆਂ ਨਾਲ ਸਬੰਧ ਜੋੜ ਕੇ ਨਾਜ਼ਾਇਜ਼ ਤੌਰ ਤੇ ਗ੍ਰਿਫਤਾਰ ਕਰਕੇ ਭਾਰੀ ਤਸ਼ੱਦਦ ਕੀਤਾ ਜ ਰਿਹਾ ਹੈ ।

ਯੂਨਾਈਇਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਹਨਾਂ ਨਿਰਦੋਸ਼ ਸਿੱਖਾਂ ਦੇ ਬਚਾਅ ਲਈ ਯਤਨ ਕੀਤੇ ਜਾਣ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ
ਸੰਘਰਸ਼ਸ਼ੀਲ ਕੌਮਾਂ ਦੇ ਮੁਜਾਹਿਰੇ ਨੂੰ ਸੰਬੋਧਨ ਕਰਦਿਆਂ ਬਰਤਾਨੀ ਪਾਰਲੀਮੈਂਟ ਦੇ 'ਹਾਉਸ ਆਫ ਲਾਡਰਜ਼" ਸਦਨ ਦੇ ਮੈਂਬਰ ਲਾਰਡ ਨਜ਼ੀਰ ਨੇ ਕਿਹਾ ਕਿ ਦੁਨੀਆ-ਭਰ ਦੀ ਹਰ ਕੌਮ ਨੂੰ ਸੁਯੰਕਤ-ਰਾਸ਼ਟਰ ਦੇ ਮੁਢਲੇ ਅਸੂਲਾਂ
ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: