Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਿਊਯਾਰਕ ਵਿਚ ਹੋਈ ‘ਸਿੱਖ ਡੇਅ ਪਰੇਡ’ ਵਿਚ ਸ਼ਾਮਿਲ ਹੋਏ ਹਜ਼ਾਰਾਂ ਸਿੱਖ

ਨਿਊਯਾਰਕ ਵਿਚ ਹੋਈ ‘ਸਿੱਖ ਡੇਅ ਪਰੇਡ’ ਵਿਚ ਸ਼ਾਮਿਲ ਹੋਏ ਹਜ਼ਾਰਾਂ ਸਿੱਖ

ਨਿਊਯਾਰਕ: ਅਮਰੀਕਾ ਦੇ ਹਜ਼ਾਰਾਂ ਸਿੱਖਾਂ ਨੇ ਇਥੇ ਮੈਨਹੱਟਨ ਦੇ ਐਨ ਵਿਚਕਾਰ ਕੱਢੀ ਗਈ ਸਾਲਾਨਾ ‘ਸਿੱਖ ਡੇਅ ਪਰੇਡ’ ’ਚ ਸ਼ਿਰਕਤ ਕੀਤੀ। ਸਿੱਖਾਂ ਨੇ ਆਪਣੇ ’ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ। ਇੰਜ ਜਾਪ ਰਿਹਾ ਸੀ ਕਿ ਮੈਨਹੱਟਨ ’ਚ ਦਸਤਾਰਾਂ ਦਾ ਹੜ ਆ ਗਿਆ ਹੈ ਜਦਕਿ 31ਵੀਂ ‘ਸਿੱਖ ਡੇਅ ਪਰੇਡ’ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚੇ ਵੀ ਰਵਾਇਤੀ ਪੁਸ਼ਾਕਾਂ ’ਚ ਸਜੇ ਹੋਏ ਸਨ। ਪਰੇਡ ’ਚ ਕੀਰਤਨ ਗਤਕੇ ਦੇ ਪ੍ਰਦਰਸ਼ਨ ਨਾਲ ਹੀ ਝਾਕੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਰੇਡ ’ਚ ਨਿਊਯਾਰਕ ਸਿਟੀ ਪੁਲੀਸ ਕਮਿਸ਼ਨਰ ਜੇਮਸ ਓ’ਨੀਲ ਅਤੇ ਹੋਬੋਕੇਨ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਹਾਜ਼ਰੀ ਭਰੀ।

ਸਿੱਖ ਡੇਅ ਪਰੇਡ ਵਿਚ ਸ਼ਾਮਿਲ ਸਿੱਖ ਸੰਗਤਾਂ

ਓ ਨੀਲ ਨੇ ਬਾਅਦ ਵਿਚ ਇਕ ਟਵੀਟ ਵਿਚ ਕਿਹਾ ਕਿ ‘ਪਰੇਡ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਡਾ ਸ਼ਹਿਰ ਭਿੰਨਤਾਵਾਂ ਭਰਿਆ ਬਣ ਰਿਹਾ ਹੈ। ਇਸੇ ਤਰ੍ਹਾਂ ਅਸੀਂ ਵੀ ਨਿਊਯਾਰਕ ਪੁਲਿਸ ਵਿਭਾਗ ਵਿਚ ਵੰਨ ਸੁਵੰਨਤਾ ਲਿਆਉਣ ਲਈ ਪ੍ਰਤੀਬੱਧ ਹਾਂ।”

ਪਰੇਡ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਸੰਗਠਨ ਸਿੱਖਸ ਆਫ਼ ਨਿਊਯਾਰਕ ਦੇ ਸਹਿ-ਸੰਸਥਾਪਕ ਚਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਰੇਡ ਸਾਡੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੀ ਹੈ। 9/11 ਹਮਲੇ ਦੇ ਬਾਅਦ ਤੋਂ ਸਿੱਖ ਭਾਈਚਾਰੇ ਨੂੰ ਨਫ਼ਰਤ ਨਾਲ ਭਰੀ ਹਿੰਸਾ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਹੈ। ੳਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਜਿਹੇ ਪ੍ਰਬੰਧਾਂ ਨਾਲ ਲੋਕਾਂ ਨੂੰ ਇਹ ਦੱਸਣ ਵਿਚ ਮਦਦ ਮਿਲੇਗੀ ਕਿ ਸਿੱਖ ਵੀ ਅਮਰੀਕੀਆਂ ਜਾਂ ਹੋਰ ਲੋਕਾਂ ਵਰਗੇ ਹੀ ਹਨ। ਪਰੇਡ ਵਿਚ ਲਾਈਵ ਮਿਊਜ਼ਿਕ ਬੈਂਡ, ਮਾਰਚਿੰਗ ਬੈਂਡ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਵੀ ਸ਼ਾਮਿਲ ਸਨ। ਇਸ ਦੌਰਾਨ ਗੱਤਕੇ ਦੇ ਜੌਹਰ ਵੀ ਦਿਖਾਏ ਗਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀਆਂ ਸਿੱਖਾਂ ਸੰਗਤਾਂ ਵਲੋਂ ਸਾਕਾ ਨਕੋਦਰ 1986 ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਐਸੋਸੀਏਸ਼ਨ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ
ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੇ ਹੋਏ ਨੌਜਵਾਨਾਂ ਉੱਤੇ ਪੰਜਾਬ ਦੀ ਪੁਲਸ ਵਲੋਂ ਗੋਲੀਬਾਰੀ ਕਰਕੇ ਚਾਰ ਸਿੰਘ ਨਕੋਦਰ ਵਿਖੇ ਸ਼ਹੀਦ ਕਰ ਦਿੱਤੇ
ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਖਤ ਵਿਰੋਧ ਹੋਇਆ ਹੈ। ਖ਼ਬਰਾਂ ਮੁਤਾਬਕ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ) ਦੇ ਝੰਡੇ ਹੇਠ ਮਨਜੀਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: