Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੈਲਬਰਨ (ਆਸਟ੍ਰੇਲੀਆ) ਨੇੜਲੇ ਇਲਾਕੇ ਬੈਂਡਿਗੋ ‘ਚ ਪਹਿਲਾ ਨਗਰ ਕੀਰਤਨ 20 ਅਕਤੂਬਰ ਨੂੰ

ਮੈਲਬਰਨ (ਆਸਟ੍ਰੇਲੀਆ) ਨੇੜਲੇ ਇਲਾਕੇ ਬੈਂਡਿਗੋ ‘ਚ ਪਹਿਲਾ ਨਗਰ ਕੀਰਤਨ 20 ਅਕਤੂਬਰ ਨੂੰ

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਇੱਥੋਂ ਦੇ ਨੇੜਲੇ ਖੇਤਰੀ ਇਲਾਕੇ ਬੈਂਡਿਗੋ ‘ਚ ਪਹਿਲੀ ਵਾਰ 20 ਅਕਤੂਬਰ ਨੂੰ ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਜਾਵੇਗਾ। ਵਿਕਟੋਰੀਆ ਸੂਬੇ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਇਸ ਖੇਤਰ ‘ਚ ਸਿੱਖ ਸੰਗਤ ਵੱਡੀ ਗਿਣਤੀ ‘ਚ ਸਮਾਗਮਾਂ ‘ਚ ਹਿੱਸਾ ਲੈਣਗੀਆਂ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਹਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਸਥਾਨਕ ਭਾਈਚਾਰੇ ਤੋਂ ਇਲਾਵਾ ਕੌਂਸਲ ਅਤੇ ਸੂਬਾ ਸਰਕਾਰ ਵੀ ਇਸ ਨਗਰ ਕੀਰਤਨ ਨੂੰ ਸਹਿਯੋਗ ਦੇ ਰਹੀ ਹੈ।

ਨਗਰ ਕੀਰਤਨ ਦੇ ਪ੍ਰਬੰਧਕ ਅਤੇ ਸੇਵਾਦਾਰ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਸ ਨਗਰ ਕੀਰਤਨ ਦੀ ਸ਼ੁਰੂਆਤ ਸ਼ਹਿਰ ਦੇ ਉਲਮਬਾਰਾ ਥੀਏਟਰ ਦੇ ਸਾਹਮਣਿਓ ਹੋਵੇਗੀ ਅਤੇ ਕੇਂਦਰੀ ਸਥਾਨ ਰੋਜ਼ਾਲਿੰਡ ਪਾਰਕ ‘ਚ ਸ਼ਾਮ 4 ਵਜੇ ਸਮਾਪਤੀ ਤੱਕ ਸਮਾਗਮ ਚੱਲਣਗੇ।

ਇਸ ਮੌਕੇ ਇਤਿਹਾਸ ਨਾਲ ਸੰਬੰਧਿਤ ਖਾਸ ਪ੍ਰਦਰਸ਼ਨੀਆਂ ਵੀ ਪ੍ਰਚਾਰ ਦਾ ਹਿੱਸਾ ਹੋਣਗੀਆਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਦੇ ਉੱਤਰੀ ਇਲਾਕੇ ਵਰਜੀਨੀਆ ਵਿਖੇ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਨੂੰ ਐਤਵਾਰ ਰਾਤ ਲੱਗੀ ਭਿਆਨਕ ਅੱਗ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾਂੜੇ ਨੂੰ ਸਮਰਪਿਤ ਇਕ ਵਿਚਾਰ ਸਭਾ ਪੰਥਕ ਫਰੰਟ ਵੱਲੋਂ 8 ਸਤੰਬਰ 2019 ਨੂੰ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ, ਮਜਾਰੀ (ਨੇੜੇ ਬਲਾਚੌਰ)
ਆਸਟਰੇਲੀਆ ਦੇ ਵੱਖ ਵੱਖ ਸੂਬਿਆਂ 'ਚ ਕਰੋਨਾਵਾਇਰਸ ਕਾਰਨ ਤੰਗੀਆਂ 'ਚੋਂ ਗੁਜ਼ਰ ਰਹੇ ਲੋਕਾਂ ਦੀ ‘ਖਾਲਸਾ ਏਡ’ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼ਹਿਰ 'ਚ ਸੰਸਥਾ ਨੇ ਤਿੰਨ
ਅਦਾਲਤ ਨੇ ਪ੍ਰੋ. ਭੁੱਲਰ ਬਾਰੇ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਬਾਰੇ ਹੁਕਮ ਸੁਣਾਉਂਦਿਆਂ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: