Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਹੀਰ ਨਹੀਂ ਬਲਕਿ ਸਿੱਖੀ ਅਤੇ ਗੁਰਮਤਿ ਸੀ: ਤੇਜਵੰਤ ਸਿੰਘ ਮਾਨ

ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਹੀਰ ਨਹੀਂ ਬਲਕਿ ਸਿੱਖੀ ਅਤੇ ਗੁਰਮਤਿ ਸੀ: ਤੇਜਵੰਤ ਸਿੰਘ ਮਾਨ

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਲੰਘੀ 1 ਫਰਵਰੀ ਨੂੰ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਸਮਾਗਮ ਪਿੰਡ ਢੁੱਡੀਕੇ (ਜ਼ਿਲ੍ਹਾ ਮੋਗਾ) ਦੇ ਗੁਰਦੁਆਰਾ ਸਾਹਿਬ ਵਿਖੇ 10 ਫਰਵਰੀ 2020 ਨੂੰ ਹੋਇਆ।

ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸਰਦਾਰ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਉੱਤੇ ਬੋਲਦਿਆਂ ਸ. ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸ. ਜਸਵੰਤ ਸਿੰਘ ਕੰਵਲ ਨਾਲ ਨੇੜਤਾ ਤਕਰੀਬਨ ਤਿੰਨ ਦਹਾਕੇ ਰਹੀ ਸੀ ਅਤੇ ਉਨ੍ਹਾਂ ਜੋ ਸ. ਜਸਵੰਤ ਸਿੰਘ ਕੰਵਲ ਤੋਂ ਸਿੱਖਿਆ ਹੈ ਉਹੀ ਅੱਗੇ ਹੋਰਨਾਂ ਨਾਲ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਕਈ ਵਿਚਾਰਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਸਰਦਾਰ ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਵਾਰਸ ਸ਼ਾਹ ਦੀ ਹੀਰ ਸੀ ਜਦ ਕਿ ਅਸਲ ਗੱਲ ਹੈ ਕਿ ਸ. ਜਸਵੰਤ ਸਿੰਘ ਕੰਵਲ ਗੁਰਮਤਿ, ਸਿੱਖੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਸਨ। ਉਨ੍ਹਾਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਹੀ ਫਰਕ ਹੈ ਕਿ ਸ. ਜਸਵੰਤ ਸਿੰਘ ਕੰਵਲ ਨੇ ਹਮੇਸ਼ਾਂ ਚੜ੍ਹਦੀ ਕਲਾਂ ਵਾਲੀਆਂ ਲਿਖਤਾਂ ਲਿਖੀਆਂ।

ਇੱਥੇ ਅਸੀਂ ਸ. ਤੇਜਵੰਤ ਸਿੰਘ ਮਾਨ ਹੋਰਾਂ ਦੀ ਤਕਰੀਰ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਸਾਂਝੀ ਕਰ ਰਹੇ ਹਾਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਲੰਘੇ ਦਿਨੀਂ (1 ਫਰਵਰੀ 2020 ਨੂੰ) ਚਲਾਣਾ ਕਰ ਗਏ ਸਨ। 15 ਫਰਵਰੀ 2020 ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ
ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਵਿਦੇਸ਼ਾਂ 'ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿੰਨਾਂ ਕੰਵਲ ਨੂੰ 'ਭਈਆਂ' ਦੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ 'ਤੇ ਨਹੀ ਕੀਤਾ ਗਿਆ।ਇਹ ਸਾਰਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: