Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

90 ਦਿਨ 91 ਮੌਤਾਂ: ਘਰ ਦੇ ਦਰਵਾਜ਼ੇ ‘ਤੇ ਖੜ੍ਹੇ 12 ਸਾਲਾ ਜੁਨੈਦ ਦੀ ਪੈਲੇਟ ਨਾਲ ਮੌਤ; ਸ੍ਰੀਨਗਰ ‘ਚ ਮੁੜ ਕਰਫਿਊ

90 ਦਿਨ 91 ਮੌਤਾਂ: ਘਰ ਦੇ ਦਰਵਾਜ਼ੇ ‘ਤੇ ਖੜ੍ਹੇ 12 ਸਾਲਾ ਜੁਨੈਦ ਦੀ ਪੈਲੇਟ ਨਾਲ ਮੌਤ; ਸ੍ਰੀਨਗਰ ‘ਚ ਮੁੜ ਕਰਫਿਊ

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਪੈਲੇਟ ਗੰਨ ਦੇ ਫਾਇਰ ਨਾਲ ਜ਼ਖਮੀ ਹੋਏ 12 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਇਸਤੋਂ ਬਾਅਦ ਘਾਟੀ ‘ਚ ਇਕ ਵਾਰ ਫੇਰ ਭਾਰਤੀ ਪੁਲਿਸ ਅਤੇ ਕਸ਼ਮੀਰੀਆਂ ‘ਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ।

ਸ੍ਰੀਨਗਰ ਦੇ ਸੈਦਪੋਰਾ ਦਾ ਰਹਿਣ ਵਾਲਾ 6ਵੀਂ ਜਮਾਤ ਦਾ ਵਿਿਦਆਰਥੀ 12 ਸਾਲਾ ਜੁਨੈਦ ਅਹਿਮਦ ਭੱਟ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਉਸੇ ਵੇਲੇ ਪੈਲੇਟ ਲਗਣ ਨਾਲ ਗੰਭੀਰ ਜ਼ਖਮੀ ਹੋ ਗਿਆ।

junaid-12-year-boy-killed-by-india-03
ਜੁਨੈਦ ਦੇ ਮ੍ਰਿਤਕ ਸਰੀਰ ਨੂੰ ਕਬਰਿਸਤਾਨ ਲਿਜਾਂਦੇ ਸਥਾਨਲ ਲੋਕ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੁਲਿਸ ਨੂੰ ਪੈਲੇਟ ਗੰਨ ਦਾ ਇਸਤੇਮਾਲ ਕਰਨਾ ਪਿਆ। ਪੁਲਿਸ ਨੇ ਇਹ ਵੀ ਮੰਨਿਆ ਕਿ ਜੁਨੈਦ ਉਸ ਪ੍ਰਦਰਸ਼ ਦਾ ਹਿੱਸਾ ਨਹੀਂ ਸੀ। ਇਕ ਅਧਿਕਾਰੀ ਨੇ ਆਪਣਾ ਨਾਂ ਨਾ ਨਸ਼ਰ ਕਰਨ ਦੀ ਸ਼ਰਤ ‘ਤੇ ਦੱਸਿਆ, ‘ਉਹ ਸ਼ਹਿਰ ਦੇ ਸੈਦਪੋਰਾ ‘ਚ ਆਪਣੇ ਘਰ ਦੇ ਮੁੱਖ ਦਰਵਾਜ਼ੇ ‘ਤੇ ਖੜ੍ਹਾ ਸੀ, ਉਸੇ ਵੇਲੇ ਉਸਦੇ ਕਈ ਛੱਰੇ ਲੱਗੇ।’

ਸਿਰ ਅਤੇ ਛਾਤੀ ‘ਤੇ ਦਰਜਣਾਂ ਛੱਡੇ ਲੱਗਣ ਦੀ ਵਜ੍ਹਾ ਕਰਕੇ ਜੁਨੈਦ ਗੰਭੀਰ ਜ਼ਖਮੀ ਹੋ ਗਿਆ ਸੀ। ਸਥਾਨਕ ਲੋਕਾਂ ਨੇ ਉਸੇ ਵੇਲੇ ਉਸਨੂੰ ਇਲਾਜ ਲਈ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ (SeKIMS) ਭਰਤੀ ਕਰਾਇਆ ਸੀ, ਜਿਥੇ ਉਸਦੀ ਮੌਤ ਹੋ ਗਈ।

junaid-12-year-boy-killed-by-india-02
ਮ੍ਰਿਤਕ ਦੇ ਪਰਿਵਾਰਕ ਮੈਂਬਰ

ਜੁਨੈਦ ਦੀ ਲਾਸ਼ ਜਦੋਂ ਘਰ ਲਿਜਾਈ ਜਾ ਰਹੀ ਸੀ ਤਾਂ ਉਸਦੀ ਮੌਤ ਤੋਂ ਨਾਰਾਜ਼ ਸੈਂਕੜੇ ਲੋਕ ਸੜਕਾਂ ‘ਤੇ ਆ ਗਏ ਅਤੇ ਸਰਕਾਰ ਵਿਰੋਧੀ ਨਾਅਰੇ ਲਾਉਣ ਲੱਗੇ। ਜੁਨੈਦ ਦਾ ਮ੍ਰਿਤਕ ਸਰੀਰ ਲੈ ਕੇ ਸ਼ਹਿਰ ‘ਚ ਈਦਗਾਹ ਜਾ ਰਹੇ ਲੋਕਾਂ ‘ਤੇ ਭਾਰਤੀ ਨੀਮ ਫੌਜੀ ਦਸਤਿਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਦਸਤਿਆਂ ਨੇ ਮ੍ਰਿਤਕ ਸਰੀਰ ਲਿਜਾ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਗੱਲ ਕਰਕੇ ਪੁਲਿਸ ਵਾਲਿਆਂ ਅਤੇ ਸਥਾਨਕ ਲੋਕਾਂ ‘ਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਨ੍ਹਾਂ ਝੜਪਾਂ ਵੇਲੇ ਵੀ ਪੁਲਿਸ ਨੇ ਦੁਬਾਰਾ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪੈਲੇਟ ਗੰਨ ਦੇ ਫਾਇਰ ਕੀਤੇ। ਜਿਸ ਵਿਚ ਕਈ ਲੋਕ ਗੰਭੀਰ ਫੱਟੜ ਹੋ ਗਏ।

6ਵੀਂ 'ਚ ਪੜ੍ਹਦੇ 12 ਸਾਲਾ ਜੁਨੈਦ ਦੀ ਮੌਤ ਨਾਲ ਇਲਾਕੇ 'ਚ ਦੁਖ ਦਾ ਮਾਹੌਲ
6ਵੀਂ ‘ਚ ਪੜ੍ਹਦੇ 12 ਸਾਲਾ ਜੁਨੈਦ ਦੀ ਮੌਤ ਨਾਲ ਇਲਾਕੇ ‘ਚ ਦੁਖ ਦਾ ਮਾਹੌਲ

ਜ਼ਿਕਰਯੋਗ ਹੈ ਕਿ 8-9 ਜੁਲਾਈ ਨੂੰ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ‘ਚ ਕਰਫਿਊ ਅਤੇ ਪ੍ਰਦਰਸ਼ਨਾਂ ਅਤੇ ਪੈਲੇਟ ਗੰਨ ਦੇ ਫਾਇਰ ਨਾਲ ਅੰਨ੍ਹੇ ਹੋਣ ਅਤੇ ਮੌਤਾਂ ਦਾ ਅਜਿਹਾ ਦੌਰ ਸ਼ੁਰੂ ਹੋਇਆ ਜੋ ਕਿ ਹੁਣ ਤਕਰੀਬਨ 100 ਅਤੇ ਤਕਰੀਬਨ 100 ਮੌਤਾਂ ਹੋਣ ਦੇ ਬਾਵਜੂਦ ਜਾਰੀ ਹੈ।

ਕਸ਼ਮੀਰ ਦੇ ਸਾਰੀਆਂ ਸਿੱਖਿਆ ਸੰਸਥਾਵਾਂ, ਸਰਕਾਰੀ ਬੱਸਾਂ, ਮੁੱਖ ਬਜ਼ਾਰ ਉਦੋਂ ਤੋਂ ਹੀ ਬੰਦ ਹਨ।
ਜੁਨੈਦ ਦੀ ਮੌਤ ਤੋਂ ਬਾਅਦ ਹੁਰੀਅਤ ਨੇ ਬੰਦ ਦਾ ਸੱਦਾ ਹੁਣ 13 ਅਕਤੂਬਰ ਤਕ ਵਧਾ ਦਿੱਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: