Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

May 2021

May 2021

ਪਾਣੀ ਭਾਵੇਂ ਕੁਦਰਤ ਦੀ ਅਣਮੁੱਲੀ ਦਾਤ ਹੈ ਪਰ ਕੁਦਰਤ ਵੱਲੋਂ ਇਸ ਧਰਤੀ ਉੱਤੇ ਇਸ ਦੀ ਵੰਡ ਇਕਸਾਰ ਨਹੀਂ ਕੀਤੀ ਗਈ। ਧਰਤੀ ਉੱਤੇ ਕਿਤੇ ਮਾਰੂਥਲ ਹਨ ਜਿੱਥੇ ਪਾਣੀ ਮਸਾਂ ਹੀ ਨਸੀਬ ਹੁੰਦਾ ਹੈ ਤੇ ਕਿਧਰੇ ਧਰੁਵਾਂ ਉੱਤੇ ਬੇਥਾਹ ਪਾਣੀ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ; ਪਰ ਓਥੇ ਨਾਲ ਹੀ ਧਰਤੀ ‘ਤੇ ਅਜਿਹੇ ਖਿੱਤੇ ਵੀ ਹਨ ਜਿਹਨਾਂ ਨੂੰ ਕੁਦਰਤ ਨੇ ਬਰਸਾਤੀ ਸੋਮੇ ਜਿਵੇਂ ਕਿ ਖੱਡਾਂ, ਨਦੀਆਂ, ਢਾਬਾਂ ਅਤੇ ਝੰਭ ਬਖਸ਼ੇ ਹਨ; ਅਤੇ ਕਿਸੇ ਖਿੱਤੇ ਨੂੰ ਗਲੇਸੀਅਰਾਂ ਤੋਂ ਆਉਂਦੇ ਦਰਿਆਵਾਂ ਦੀ ਦਾਤ ਬਖਸ਼ੀ ਹੈ ਜੋ ਇਹਨਾਂ ਨੂੰ ਸ਼ੁੱਧ-ਸਾਫ ਜਲ ਨਾਲ ਨਿਵਾਜਦੇ ਹਨ। ਕਈ ਖਿੱਤਿਆ ਨੂੰ ਕੁਦਰਤ ਨੇ ਜਮੀਨਦੋਜ਼ ਤਾਜ਼ੇ ਪਾਣੀ ਦਾ ਖਜਾਨਾ ਬਖਸ਼ਿਆ ਹੈ।
ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ "1984: ਸਿੱਖ ਕਤਲੇਆਮ ਦਾ ਸੱਚ" ਜਾਰੀ ਕਰ ਦਿੱਤੀ ਗਈ ਹੈ।
ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਟਕਰਾਅ ਦਾ ਮੌਜੂਦਾ ਸੰਸਾਰ ਨਿਜ਼ਾਮ ਤਹਿਤ ਹੱਲ ਸੰਭਵ ਨਹੀਂ ਹੈ। ਮੌਜੂਦਾ ਵਰਲਡ ਆਡਰ ਤਹਿਤ ਇਸ ਮਸਲੇ ਨੂੰ ਸੱਤਾ ਦੇ ਤਵਾਜ਼ਨ (ਬੈਲੰਸ ਆਫ ਪਾਵਰ) ਦੀ ਨੀਤੀ ਨਾਲ ਇਸ ਨਜਿੱਠਆ ਜਾ ਰਿਹਾ ਹੈ ਜਿਸ ਨਾਲ ਇਸ ਦਾ ਪੱਕਾ ਹੱਲ੍ਹ ਨਹੀਂ ਨਿੱਕਲ ਸਕਦਾ।
ਮਈ ਮਹੀਨੇ ਵਿੱਚ ਪੈਣ ਵਾਲੇ ਮੀਂਹ ਦਾ ਸੰਨ 1951 ਦਾ 70 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਮੌਂਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਤਾਉਕਤੇ ਤੂਫਾਨ ਅਤੇ ਲਹਿੰਦੇ ਦੀ ਮੌਸਮੀ ਹਲਚਲ (ਵੈਸਟਰਨ ਡਿਸਟਰਬੈਂਸ) ਦੇ ਅਸਰ ਕਾਰਨ ਪਿਆ ਹੈ
ਮਈ 1959 ਵਿਚ ਈਆਰ ਬਲੈਕ ਫਿਰ ਭਾਰਤ ਆਇਆ ਅਤੇ ਦੋਵਾਂ ਮੁਲਕਾਂ ਦੇ ਇੰਜਨੀਅਰਾਂ ਨਾਲ ਮਿਲ ਕੇ ਇਲਾਕੇ ਦਾ ਦੌਰਾ ਕੀਤਾ ਤੇ ਅਨੁਮਾਨ ਲਾਇਆ ਕਿ ਲਿੰਕ ਨਹਿਰਾਂ ਦੇ ਨਿਰਮਾਣ ਲਈ 10,000 ਲੱਖ ਡਾਲਰ ਦਾ ਖਰਚ ਆਵੇਗਾ। ਇਸ ਲਈ ਸੰਸਾਰ ਦੇ ਮੁੱਖ ਮੁਲਕਾਂ ਜਿਵੇਂ ਅਮਰੀਕਾ, ਬਰਤਾਨੀਆ, ਆਸਟਰੇਲੀਆ ਆਦਿ ਨੇ ਵੀ ਯੋਗਦਾਨ ਦੇਣਾ ਮੰਨ ਲਿਆ।
ਸਾਬਕਾ ਪੱਤਰਕਾਰ, ਸਿੱਖ ਸਿਆਸਤਦਾਨ ਅਤੇ ਪੰਥ ਦਰਦੀ ਸਿਰਦਾਰ ਜਰਨੈਲ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਸਿਰਦਾਰ ਜਰਨੈਲ ਸਿੰਘ ਹੋਰਾਂ ਵੱਲੋਂ ਅਪਰੈਲ 2009 ਵਿੱਚ ਪੀ. ਚਿਤੰਬਰਮ ਦੀ ਪ੍ਰੈਸ ਕਾਨਫਰੰਸ ਦੋਰਾਨ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੀ ਘਟਨਾ ਤੋਂ ਤਕਰੀਬਨ ਹਰ ਕੋਈ ਵਾਕਿਫ ਹੈ
ਸਿੱਖ ਸਫਾਂ ਵਿੱਚ ਇਹ ਖਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਦਿੱਲੀ ਤੋਂ ਸਰਗਰਮ ਸਿੱਖ ਹਸਤੀ, ਸਾਬਕਾ ਪੱਤਰਕਾਰ ਅਤੇ ਸਿਆਸਤਦਾਨ ਸ. ਜਰਨੈਲ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ ਬੀਤੇ ਦਿਨਾਂ ਤੋਂ ਕਰੋਨਾ ਮਹਾਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਤੇ ਬੰਦ ਕਰ ਦੇਣ ਤੋਂ ਇਲਾਵਾ ਫੇਸਬੁੱਕ ਨੇ ਤਾਂ ਆਸਟਰੇਲੀਆ ਵਰਗੇ ਦੇਸ਼ ਦਾ ਬਾਈਕਾਟ ਹੀ ਕਰ ਦਿੱਤਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਹੁਣ ਇਹ ਸੋਸ਼ਲ ਮੀਡੀਆ ਆਪਣੀ ਮਰਜ਼ੀ ਤੇ ਸਹੂਲਤ ਅਨੁਸਾਰ, ਅਰਥਾਤ ਮੁਨਾਫ਼ੇ ਦਾ ਆਕਾਰ ਦੇਖ ਕੇ ਆਪਣੀਆਂ ਨੀਤੀਆਂ ਬਣਾ ਰਿਹਾ ਹੈ।

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਦੇ ਨਤੀਜੇ ਪਿਛਲੇ ਦਿਨੀਂ ਆਏ ਹਨ। ਇਹਨਾਂ ਚੋਣਾਂ ਵਿੱਚ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ 213 ਸੀਟਾਂ ਜਿੱਤ ਕੇ ਤ੍ਰਿਣਮੂਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ […]

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ '"ਮਹਾਰਾਣੀ ਜਿੰਦਾਂ" ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਗਿਆਨੀ ਸੋਹਣ ਸਿੰਘ ਸੀਤਲ ਵੱਲੋਂ ਲਿਖੀ ਗਈ ਹੈ ਜਿਹਨਾਂ ਨੇ ਖਾਲਸਾ ਰਾਜ ਨੂੰ ਉਸਾਰਨ ਤੇ ਸੰਭਾਲਣ ਵਾਲੇ ਨਾਇਕਾਂ ਦਾ ਇਤਿਹਾਸ ਲਿਖਣ ਦਾ ਵੱਡਾ ਕਾਰਜ ਕੀਤਾ ਸੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।