Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

November 8, 2018

November 8, 2018

ਦਰਿਆ ਦੇ ਇਸ ਖੱਬੇ ਕੰਢੇ ਨਾਲ ਢਾਈ ਕੋਹ ਤਿੰਨ ਕੁ ਮੀਲੂ ਦੀ ਇਕ ਤਕੜੀ ਬਰੇਤੀ (ਦਰਿਆਈ ਮੋਟੀ ਰੇਤ ਦੀ) ਸੀ, ਜਿਸ ਦੀ ਰੇਤ ਜੇਠ ਦੀ ਸਿਖਰ ਦੁਪਹਿਰ ਦੀ ਗਰਮੀ ਨਾਲ ਅੰਗਿਆਰਾਂ ਵਾਂਗ ਭੱਖ ਰਹੀ ਸੀ। ਮਾਨੋ ਇਹ ਤਿੰਨ ਮੀਲ ਚੌੜੀ, ਗਰਮੀ ਨਾਲ ਭੱਖ ਰਹੀ ਲੋਹ ਸੀ, ਜਿਸ ਉੇਪਰ ਦੀ ਸਿੰਘਾਂ ਗੁਜ਼ਰਨਾ ਸੀ; ਤੇ ਗੁਜ਼ਰਨਾ ਵੀ ਇਨ੍ਹਾਂ ਹੁਣੇ ਹੁਣੇ ਸੀ, ਕਿਉਂ ਜੁ ਸੂਰਜ ਨੂੰ ਨੀਵਾਂ ਹੋਣ ਤੇ ਰੇਤ ਦੇ ਕੁਝ ਕੁ ਠੰਢੇ ਹੋਣ ਤਕ ਖਲੋ ਕੇ ਉਡੀਕਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਦੁਸ਼ਮਣ ਮੌਤ ਦਾ ਤੂਫ਼ਾਨ ਬਣ ਕੇ ਮਗਰ ਚੜ੍ਹਿਆ ਆ ਰਿਹਾ ਸੀ। ਸੋ ਇਸ ਅੱਗ ਦੇ ਦਰਿਆ ਵਿਚਦੀ ਹੋ ਤੁਰੇ।
ਬੰਦੀ ਛੋੜ ਦਿਹਾੜੇ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਸਿੱਖਾਂ ਦੇ ਨਾਂਅ ਪੜਿਆ ਗਿਆ ਸੰਦੇਸ਼ ਵੀ ਵਿਰੋਧ ਦੀ ਭੇਟ ਚੜ੍ਹ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਵਲੋਂ ਸੰਗਤਾਂ ਨਾਲ ਪਾਈ ਗੁਰਮਤਿ ਵਿਚਾਰਾਂ ਦੀ ਸਾਂਝ ਵੇਲੇ ਸ਼ਾਂਤੀ ਬਣੀ ਰਹੀ।
ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ਅਮਨੈਸਟੀ ਦੀ ਭਾਰਤ ਵਿਚਲੀ ਇਕਾਈ ਅਮਨੈਸਟੀ ਇੰਡੀਆ ਨੇ ਅੱਜ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿੱਚ ਕਿਹਾ ਹੈ ਕਿ ਭਾਰਤੀ ਉਪਮਹਾਂਦੀਪ ਮਨੁੱਖੀ ਹੱਕਾਂ ਦੇ ਰਾਖਿਆਂ ਲਈ ਇੱਕ ਖਤਰਨਾਕ ਖਿੱਤਾ ਬਣਦਾ ਜਾ ਰਿਹਾ ਹੈ। ਇਹ ਬਿਆਨ ਅਮਨੈਸਟੀ ਇੰਡੀਆ ਨੇ ਮਨੁੱਖੀ ਹੱਕਾਂ ਦੇ ਕਾਰਕੁੰਨ ਅਰੁਨ ਫਰੇਰਾ ਉੱਤੇ ਮਹਾਂਰਾਸ਼ਟਰ ਪੁਲਿਸ ਵੱਲੋਂ ਹਿਰਾਸਤ ਵਿੱਚ ਤਸ਼ੱਦਦ ਕੀਤੇ ਜਾਣ ਦੇ ਮੱਦੇਨਜ਼ਰ ਦਿੱਤਾ ਹੈ।
ਦਿੱਲੀ ਵਾਲਿਆਂ ਵੱਲੋਂ ਹਵਾ ਵਿੱਚ ਧੂਏ ਦੇ ਵਧਣ ਉੱਤੇ ਇਹਨੀਂ ਦਿਨੀਂ ਪੰਜਾਬ ਦੇ ਕਿਸਾਨਾਂ ਦਾ ਕਸੂਰ ਕੱਢਣਾ ਆਮ ਗੱਲ ਬਣ ਗਈ ਹੈ ਤੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਵੀ ਅਜਿਹੇ ਹੀ ਬਿਆਨ ਦਾਗੇ ਸਨ ਪਰ ਅੱਜ ਦੇ ਹਾਲਾਤ ਇਹ ਹਨ ਕਿ ਲੰਘੀ ਰਾਤ ਦਿੱਲੀ ਵਾਸੀਆਂ ਨੇ ਪਟਾਕੇ ਚਲਾਉਣ ਬਾਰੇ ਐਲਾਨੇ ਗਏ ਜ਼ਾਬਤੇ ਦੀਆਂ ਆਪੇ ਹੀ ਰੱਜ ਕੇ ਧੱਜੀਆ ਉਡਾਈਆਂ।ਨਤੀਜਾ ਇਹ ਹੈ ਕਿ ਅੱਜ ਦਿੱਲੀ ਦੀ ਹਵਾ ਅਤਿ ਦਰਜ਼ੇ ਤੱਕ ਖਰਾਬ ਹੋ ਗਈ ਦੱਸੀ ਹਾ ਰਹੀ ਹੈ। ਹਵਾ ਦੇ ਮਿਆਰ ਦਾ ਜਿਹੜਾ ਅੰਕ 50 ਤੋਂ ਘੱਟ ਰਹਿਣਾ ਚਾਹੀਦਾ ਹੈ ਉਹ ਬੀਤੀ ਰਾਤ ਦਿੱਲੀ ਵਾਲਿਆ ਵੱਲੋਂ ਚਲਾਏ ਗਏ ਪਟਾਕਿਆਂ ਤੋਂ ਬਾਅਦ 574 ਤੱਕ ਪਹੁੰਚ ਗਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।