ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਜੱਥੇਬੰਦਕ ਸਕੱਤਰ ਕਾਬਲ ਸਿੰਘ, ਸਪੋਕਸਮੈਨ ਸਤਵਿੰਦਰ ਸਿੰਘ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਕਿਹਾ ਸੀ "15 ਲੱਖ ਰੁਪਏ ਹਰ ਆਦਮੀ ਦੀ ਜੇਬ ਵਿੱਚ ਪਾਏ ਜਾਣਗੇ", "ਸਾਰਾ ਕਾਲਾ ਧਨ ਵਿਦੇਸ਼ਾਂ ਤੋਂ ਲਿਆਵਾਂਗੇ", "ਕਿਸਾਨ ਦੀ ਆਮਦਨ ਵਿੱਚ ਲਾਗਤ ਦਾ 50% ਜੋੜ ਕੇ ਮੁਨਾਫਾ ਦਿੱਤਾ ਜਾਵੇਗਾ", "ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ", "ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ", "ਕਿਸਾਨ ਦੀ ਆਮਦਨ 2022 ਤੱਕ ਦੋਗੁਣੀ ਕਰ ਦਿਆਂਗੇ", ਸਭ ਜੁਮਲੇ ਸਾਬਿਤ ਹੋ ਚੁੱਕੇ ਹਨ।