Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

March 23, 2017

March 23, 2017

ਦਿੱਲੀ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾ ਅੱਜ ਸਰਨਾ ਦਲ ਨੂੰ ਵੱਡਾ ਝਟਕਾ ਲਗਿਆ ਜਦ ਕਮੇਟੀ ਚੋਣ ਵਿਚ ਜੇਤੂ ਹੋਏ 7 ਮੈਂਬਰਾਂ ਵਿਚੋਂ 2 ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਵਿਚ ਲਾਜਪਤ ਨਗਰ ਵਾਰਡ ਤੋਂ ਜਤਿੰਦਰ ਸਿੰਘ ਸਾਹਨੀ ਤੇ ਦਿਲਸ਼ਾਦ ਗਾਰਡਨ ਵਾਰਡ ਤੋਂ ਜਿੱਤੇ ਬਲਬੀਰ ਸਿੰਘ ਵਿਵੇਕ ਵਿਹਾਰ ਸ਼ਾਮਿਲ ਹੈ।
ਪਾਕਿਸਤਾਨ 'ਚ ਪੇਸ਼ਾਵਰ ਹਾਈਕੋਰਟ ਨੇ ਬੁੱਧਵਾਰ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਦੇਸ਼ ਭਰ 'ਚ ਕੀਤੀ ਜਾਣ ਵਾਲੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੇ ਤੌਰ 'ਤੇ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ। ਸਿੱਖ ਭਾਈਚਾਰੇ ਨੇ 19 ਬਾਅਦ ਹੋ ਰਹੀ ਮਰਦਮਸ਼ੁਮਾਰੀ 'ਚ ਸ਼ਾਮਲ ਧਰਮਾਂ 'ਚ ਉਨ੍ਹਾਂ ਦੀ ਗਿਣਤੀ ਨਾ ਕੀਤੇ ਜਾਣ ਨੂੰ ਲੈ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪੇਸ਼ਾਵਰ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਮਰਦਮਸ਼ੁਮਾਰੀ ਵਾਲੇ ਫਾਰਮ 'ਚ ਧਰਮਾਂ ਦੇ ਕਾਲਮ 'ਚ ਸਿੱਖ ਧਰਮ ਲਈ ਵੱਖਰਾ ਕਾਲਮ ਬਣਾਇਆ ਜਾਵੇ।
ਲੰਦਨ 'ਚ ਸੰਸਦ ਦੇ ਕੋਲ ਬੁੱਧਵਾਰ ਨੂੰ ਹੋਏ ਹਮਲੇ 'ਚ ਇਕ ਹਮਲਾਵਰ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਈ ਹਨ।
ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਤੋਂ ਬਾਦਲ ਦਲ ਦੇ ਸਟਾਰ ਪ੍ਰਚਾਰਕ ਰਹੇ ਪਿੰਡ ਗੋਲੇਵਾਲਾ ਦੇ ਜਰਮਨਜੀਤ ਸਿੰਘ ਕੋਲੋਂ ਪੁਲਿਸ ਨੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਜਰਮਨਜੀਤ ਸਿੰਘ ਨੇ ਫ਼ਰੀਦਕੋਟ ਤੋਂ ਬਾਦਲ ਦਲ ਦੇ ਉਮੀਦਵਾਰ ਦੀ ਜਿੱਤ ਅਤੇ ਬਾਦਲ ਦਲ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਪੰਜ ਕਰੋੜ ਰੁਪਏ ਦੀ ਸ਼ਰਤ ਲਾਈ ਸੀ।
ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਨੇ ਮੰਗਲਵਾਰ (21 ਮਾਰਚ) ਨੂੰ ਆਪੋ-ਆਪਣੇ ਪਰਚੇ ਦਾਖ਼ਲ ਕਰ ਦਿੱਤੇ।
ਜਰਮਨੀ ਦੇ ਤਿੰਨ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਰਲਿਨ ਦੀ ਇਕ ਅਦਾਲਤ ਨੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ’ਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ। ਇਸ ਹਮਲੇ ’ਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਪੱਛਮੀ ਆਸਟਰੇਲੀਆ ਦੇ ਸਕੂਲਾਂ 'ਚ ਹੁਣ ਸਿੱਖਾਂ ਦਾ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਵੇਗਾ ਸੂਬੇ ਦੇ ਸਕੂਲਾਂ 'ਚ ਹੁਣ ਸਥਾਨਕ ਬੱਚੇ ਸਿੱਖ ਭਾਈਚਾਰੇ ਦੇ ਕੌਮਾਂਤਰੀ ਇਤਿਹਾਸ ਤੋਂ ਜਾਣੂ ਹੋ ਸਕਣਗੇ ਇਸ ਸੰਬੰਧੀ ਹਿਸਟਰੀ ਟੀਚਰਜ਼ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ (ਐਚ.ਟੀ.ਏ.ਡਬਲਿਊ.ਏ) ਵਲੋਂ ਤਿਆਰ ਸਲੇਬਸ ਪਰਥ 'ਚ ਹੋਈ ਸੂਬਾਈ ਕਾਨਫਰੰਸ 'ਚ ਜਾਰੀ ਕੀਤਾ ਗਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ ਸੰਕਟ ਨੂੰ ਇੱਕ ਵੱਡੇ ਸਿਆਸੀ ਅਤੇ ਢਾਂਚਾਗਤ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।