Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

March 1, 2017

March 1, 2017

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਪੱਤਰਕਾਰ ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਪੀ.ਜੀ.ਆਈ. 'ਚ ਮੌਤ ਹੋ ਗਈ।
ਯੂ.ਕੇ. ਆਧਾਰਿਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਉਪ-ਮਹਾਂਦੀਪ ਵਿਚ ਹਿੰਦੂ ਰਾਸ਼ਟਰਵਾਦ ਦੇ ਉਭਾਰ ਦਾ ਨੋਟਿਸ ਲਵੇ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਗੁਰਦੁਆਰਾ ਚੋਣਾਂ 'ਚ ਜਿੱਤ ਪ੍ਰਾਪਤ ਕਰ ਲਈ ਹੈ। 26 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਸੀ। ਖ਼ਬਰ ਲਿਖੇ ਜਾਣ ਤਕ 35 ਸੀਟਾਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ਵਿਚੋਂ ਬਾਦਲ ਦਲ ਨੂੰ 28 ਵਿਚ ਜਿੱਤ ਪ੍ਰਾਪਤ ਹੋ ਗਈ ਹੈ। ਕਮੇਟੀ ਬਣਾਉਣ ਲਈ 24 ਸੀਟਾਂ 'ਤੇ ਜਿੱਤ ਪ੍ਰਾਪਤ ਕਰਨੀ ਜ਼ਰੂਰੀ ਹੈ।
ਐਸਵਾਈਐਲ ਦੇ ਮੁੱਦੇ ’ਤੇ 'ਆਪ' ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨੈਲੋ ਅਤੇ ਬਾਦਲਾਂ ਦੀ ਮਿਲੀਭੁਗਤ ਜੱਗ ਜ਼ਾਹਰ ਹੋ ਗਈ ਹੈ। ਦਸ ਸਾਲ ਤੋਂ ਇਨੈਲੋ ਨੂੰ ਇਹ ਮੁੱਦਾ ਯਾਦ ਨਹੀਂ ਆਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਲਈ 26 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (1 ਮਾਰਚ) ਸਵੇਰੇ 8 ਵਜੇ ਸ਼ੁਰੂ ਹੋ ਗਈ ਤੇ ਸ਼ਾਮ 4 ਵਜੇ ਤੱਕ ਨਤੀਜੇ ਆ ਜਾਣਗੇ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਅਧਿਕਾਰੀ ਨੇ ਦੱਸਿਆ ਕਿ ਪੰਜ ਥਾਵਾਂ ਉਪਰ ਕੁੱਲ 560 ਬਕਸੇ ਸੁਰੱਖਿਆ ਹੇਠ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ 25 ਆਬਜ਼ਰਵਰ ਲਾਏ ਗਏ ਹਨ ਤੇ ਹਰੇਕ ਵਾਰਡ ਲਈ ਤਿੰਨ-ਤਿੰਨ ਅਧਿਕਾਰੀਆਂ ਦੀਆਂ ਦੋ-ਦੋ ਟੀਮਾਂ ਗਿਣਤੀ ਲਈ ਲਾਈਆਂ ਗਈਆਂ ਹਨ।
ਪੁਲਿਸ ਜ਼ਿਲ੍ਹਾ ਖੰਨਾ 'ਚ ਪੈਂਦੇ ਪਿੰਡ ਨਾਨਕਪੁਰ ਜਗੇੜਾ ’ਚ ਸਥਿਤ ਡੇਰਾ ਸਿਰਸਾ ਦੀ ਸ਼ਾਖਾ 'ਚ ਸ਼ਨੀਵਾਰ ਨੂੰ ਕਤਲ ਕੀਤੇ ਡੇਰਾ ਪ੍ਰੇਮੀ ਪਿਉ ਪੁੱਤ ਦੀਆਂ ਲਾਸ਼ਾਂ ਦਾ ਸਸਕਾਰ ਮੰਗਲਵਾਰ ਨੂੰ ਵੀ ਨਹੀਂ ਕੀਤਾ ਗਿਆ। ਮਲੇਰਕੋਟਲਾ-ਲੁਧਿਆਣਾ ਮਾਰਗ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਡੇਰਾ ਪ੍ਰੇਮੀਆਂ ਨੇ ਕਲ੍ਹ (ਮੰਗਲਵਾਰ) ਸੜਕ ’ਤੇ ਉਸ ਵੇਲੇ ਤੱਕ ਪੱਕੇ ਤੰਬੂ ਲਗਾਉਣ ਦਾ ਐਲਾਨ ਕਰ ਦਿੱਤਾ ਜਦੋਂ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਆਈਜੀ ਜ਼ੋਨਲ ਐਲ ਕੇ ਯਾਦਵ ਦੀ ਅਗਵਾਈ ਵਿੱਚ ਛੇ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਅਧਿਕਾਰੀ ਤੈਨਾਤ ਸਨ।
ਕਾਂਗਰਸ ਅਤੇ ਮੁਸਲਿਮ ਲੀਗ ਦਰਮਿਆਨ 1947 ਦੇ ਅੱਧ ਵਿਚ ਭਾਰਤੀ ਉਪ-ਮਹਾਂਦੀਪ ਨੂੰ ਆਪਸ ਵਿਚ ਵੰਡ ਲੈਣ ਸਬੰਧੀ ਹੋਏ ਸਮਝੌਤੇ ਤੋਂ ਹੀ ਸਿੱਖ ਭਾਈਚਾਰੇ ਦੇ ਬੁਰੇ ਦਿਨਾਂ ਦੀ ਦਾਸਤਾਂ ਸ਼ੁਰੂ ਹੰਦੀ ਹੈ। ਵੱਡੇ ਪੁਰਾਣੇ ਪੰਜਾਬ ਦੀ ਅਬਾਦੀ ਦਾ ਬਾਰ੍ਹਾਂ-ਤੇਰ੍ਹਾਂ ਪ੍ਰਤੀਸ਼ਤ ਖੁਸ਼ਹਾਲ ਸਿੱਖ ਬਰਾਦਰੀ ਕੋਲ ਸਮੁਚੇ ਸੂਬੇ ਦੀ ਤੀਜਾ ਹਿੱਸਾ ਖੇਤੀ ਜ਼ਮੀਨ ਤੇ ਹੋਰ ਚੰਗੇ ਸਾਧਨਾਂ ਦੀ ਮਾਲਕੀ ਸੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।