ਐਤਵਾਰ ਨੂੰ ਮੱਖੂ ਦੀ ਕੈਨਾਲ ਕਲੋਨੀ ’ਚ ਡੇਰਾ ਸਿਰਸਾ ਦੇ ਸਮਰਥਕਾਂ ਅੱਤੇ ਸਿੱਖ ਸੰਗਤਾਂ ਵਿਚ ਟਕਰਾਅ ਹੁੰਦੇ ਹੁੰਦੇ ਟਲ ਗਿਆ। ਇਸ ਮਾਮਲੇ ’ਚ ਪੁਲਿਸ ਵੱਲੋਂ 37 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਡੇਰਾ ਸਿਰਸਾ ਦੀ ਗ੍ਰੀਨ ਐੱਸ ਫੋਰਸ ਦੀ 15 ਮੈਂਬਰੀ ਕਮੇਟੀ ਦੇ ਮੈਂਬਰ ਰਾਜ ਕੁਮਾਰ ਅਤੇ ਬਲਾਕ ਭੰਗੀ ਦਾਸ ਕੁਲਵੰਤ ਸਿੰਘ ਵਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।