19 ਅਕਤੂਬਰ ਨੂੰ ਪਿੰਡ ਮੱਲਣ ਦੇ ਗੁਰਦੁਆਰਾ ਸਾਹਿਬ (ਨੇੜੇ ਸ੍ਰੀ ਮੁਕਤਸਰ ਸਾਹਿਬ) ਵਿਖੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ ਵਿਚ ਤਿੰਨ ਨਿਹੰਗ ਮਾਰੇ ਗਏ ਸਨ। ਇਸ ਘਟਨਾ ਲਈ ਜ਼ਿੰਮੇਵਾਰ ਹਾਲੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ, ਜਿਨ੍ਹਾਂ ਦੀ ਭਾਲ ਜਾਰੀ ਸੀ ਤੇ ਕੱਲ੍ਹ ਸ਼ੁੱਕਰਵਾਰ ਪੁਲਿਸ ਨੇ ਇਸ ਕਾਂਡ ਨਾਲ ਸਬੰਧਤ 7 ਮੁਖ ਦੋਸ਼ੀਆਂ ਨੂੰ ਫ਼ੜ੍ਹਣ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਐਸ.ਪੀ (ਡੀ) ਬਲਜੀਤ ਸਿੰਘ, ਡੀ.ਐਸ.ਪੀ ਹਰਮੀਕ ਸਿੰਘ ਦਿਉਲ, ਗਿੱਦੜਬਾਹਾ ਦੇ ਡੀ.ਐਸ.ਪੀ ਜਗਦੀਸ਼ ਬਿਸ਼ਨੋਈ ਤੇ ਇੰਸਪੈਕਟਰ ਨਰਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ।