ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਹਮਾਇਤ ਦੇ ਰਹੇ ਹਨ, ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਡੀਲ (ਸਮਝੌਤਾ) ਹੋ ਗਈ ਹੈ। ਸ. ਮਾਨ ਨੇ ਕਿਹਾ ਕਿ ਜਿਹੜੇ ਪੰਜਾਂ ਸਿੰਘਾਂ ਨੂੰ ਹਮਾਇਤ ਕਰ ਰਹੇ ਹਨ ਉਹ 10 ਨਵੰਬਰ, 2016 ਦੇ ਤਲਵੰਡੀ ਸਾਬੋ ਦੇ ਇਕੱਠ ਬਾਰੇ ਸਿੱਖਾਂ 'ਚ ਭੁਲੇਖਾ ਪੈਦਾ ਕਰ ਰਹੇ ਹਨ। ਸ. ਮਾਨ ਮਲੋਟ ਵਿਖੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰ ਰਹੇ ਸਨ।