ਸ਼੍ਰੋਮਣੀ ਅਕਾਲੀ ਦਲ ਨੇ ਉੱਤਰ ਪ੍ਰਦੇਸ਼ ਚੋਣਾਂ ਲੜਨ ਦਾ ਐਲਾਨ ਕਰਦੇ ਹੋਏ ਸ਼ਨੀਵਾਰ ਪਟਿਆਲਾ ਵਿਖੇ ਉੱਤਰ ਪ੍ਰਦੇਸ਼ ਦੇ ਜਥੇਬੰਦਕ ਢਾਂਚੇ ਦਾ ਐਲਾਨ ਅਤੇ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ। ਜਥੇਬੰਦਕ ਢਾਂਚੇ ਵਿੱਚ ਉੱਤਰ ਪ੍ਰਦੇਸ਼ ਦੇ ਚੀਫ਼ ਸੈਕਟਰੀ ਰਹੇ ਰਾਜ ਰਾਏ ਸਿੰਘ ਨੂੰ ਸੂਬੇ ਦਾ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਅਜੀਤਪਾਲ ਸਿੰਘ, ਸ਼ਿਵ ਰਤਨ ਮਸੰਦ ਅਤੇ ਰਾਜਾ ਰਾਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੱਗਾ ਸਹਾਰਨਪੁਰ, ਅੰਮ੍ਰਿਤਪਾਲ ਸਿੰਘ ਸਾਂਪਲੀ ਅਤੇ ਅੰਮ੍ਰਿਤਪਾਲ ਸਿੰਘ ਪਾਪੂਲਰ ਮੇਰਠ ਨੂੰ ਜਨਰਲ ਸਕੱਤਰ, ਸਵਰਨ ਸਿੰਘ ਮੋਦੀ ਨਗਰ, ਸੁਖਵਿੰਦਰ ਸਿੰਘ ਹੈਪੀ ਬਿਲਾਸਪੁਰ ਅਤੇ ਤਰਲੋਚਨ ਸਿੰਘ ਛਾਬੜਾ ਰਾਏਬਰੇਲੀ ਨੂੰ ਸਕੱਤਰ, ਭੁਪਿੰਦਰ ਸਿੰਘ ਗਾਜ਼ੀਆਬਾਦ ਨੂੰ ਖਜ਼ਾਨਚੀ ਅਤੇ ਮੀਡੀਆ ਇੰਚਾਰਜ, ਤੇਜਵੰਤ ਸਿੰਘ ਹਰਿਆਣਾ ਨੂੰ ਯੂਥ ਵਿੰਗ ਦਾ ਪ੍ਰਧਾਨ, ਹਰਜੀਤ ਸਿੰਘ ਨੇਤਾ ਜੀ ਨੂੰ ਕਿਸਾਨ ਯੂਨੀਅਨ ਦਾ ਪ੍ਰਧਾਨ ਐਲਾਨਿਆ ਗਿਆ ਹੈ।