ਭਾਰਤ ਸਰਕਾਰ ਦੀ ਬਦਨਾਮ 'ਕਾਲੀ ਸੂਚੀ' ਹਾਲੇ ਵੀ ਜਾਰੀ ਹੈ, ਹਾਲਾਂ ਕਿ ਸਰਕਾਰ ਪੱਖੀ ਕਈ ਸਿੱਖ ਸਿਆਸਤਦਾਨਾਂ ਨੇ ਬਹੁਤ ਵਾਰ ਦਾਅਵਾ ਕੀਤਾ ਕਿ ਉਨ੍ਹਾਂ ਨੇ 'ਕਾਲੀ ਸੂਚੀ' ਖਤਮ ਕਰਵਾ ਦਿੱਤੀ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਅਖੌਤੀ ਕਾਲੀ ਸੂਚੀ ਵਿਚੋਂ ਕਾਫੀ ਨਾਂ ਹਟਾ ਦਿੱਤੇ ਹਨ। 'ਦਾ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਪਿਛਲੇ ਕੁਝ ਸਾਲਾਂ ਵਿਚ ਸਰਕਾਰ ਨੇ ਕਾਲੀ ਸੂਚੀ ਵਿਚੋਂ 225 ਨਾਂ ਹਟਾ ਦਿੱਤੇ ਹਨ।