ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿ਼ਲਮ ‘ਉੜਤਾ ਪੰਜਾਬ’ ਵਿਵਾਦ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਵੇ ਸੈਂਸਰ ਬੋਰਡ ਨੇ ਅਤਿ ਮਹੱਤਵਪੂਰਨ 90 ਸੀਨਾਂ ਨੂੰ ਕੱਟਣ ਦੀ ਹਦਾਇਤ ਕੀਤੀ ਹੈ, ਇਹ ਤਾਂ ਕਿਸੇ ਸਰੀਰ ਵਿਚੋ ਆਤਮਾ ਕੱਢਕੇ ਉਸ ਨੂੰ ਲੌਥ ਬਣਾਉਣ ਦੇ ਤੁੱਲ ਅਮਲ ਹਨ। ਸ. ਟਿਵਾਣਾ ਨੇ ਫਿ਼ਲਮ ਦੇ ਨਿਰਮਾਤਾ ਸ੍ਰੀ ਕਸਯਪ ਅਤੇ ਫਿ਼ਲਮ ਦੀ ਸਮੁੱਚੀ ਟੀਮ ਵੱਲੋਂ ਇਸ ਫਿ਼ਲਮ ਰਾਹੀ ਕੀਤੇ ਗਏ ਸਮਾਜ ਪੱਖੀ ਉਦਮ ਦੀ ਜਿਥੇ ਸੰਲਾਘਾ ਕੀਤੀ, ਉਥੇ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਤੇ ਫਿ਼ਲਮ ਸੈਂਸਰ ਬੋਰਡ ਨੂੰ ਜਨਤਾ ਵਿਚ ਸਹੀ ਸੰਦੇਸ਼ ਦੇਣ ਵਾਲੀ ਫਿ਼ਲਮ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਰੱਖੇ ਸਹੀ ਰੂਪ ਵਿਚ ਜਾਰੀ ਕਰਨ ਦੀ ਅਪੀਲ ਕੀਤੀ।