ਸਿੱਖਾਂ ਨੂੰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਨਿਆਰੀ ਪਛਾਣ ਅਤੇ ਜੀਵਨ ਜਾਂਚ ਹੋਣ ਸਦਕਾ ਕਈ ਵਾਰ ਪ੍ਰੇਸ਼ਨੀਆਂ ਅਤੇ ਕਾਨੂੰਨੀ ਉਲਝਣਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪੰਜ ਕੱਕਾਰੀ ਪੁਸ਼ਾਕ ਅਤੇ ਦਸਤਾਰ ਦੀ ਸਿੱਖੀ ਜੀਵਨ ਵਿੱਚ ਮਹੱਤਤਾ ਬਾਰੇ ਸੰਸਾਰ ਦੇ ਲੋਕਾਂ ਜਾਣਕਾਰੀ ਨਾ ਹੋਣ ਜਾਂ ਫਿਰ ਨਸਲੀ ਨਫਰਤ ਕਾਰਣ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪੁੱਜਦੀ ਹੈ।