ਕਪੂਰ ਸਿੰਘ ਦਾ ਜਨਮ ਸ: ਸਾਧੂ ਸਿੰਘ ਦੇ ਘਰ ਪਿੰਡ ਫੈਜਲਪੁਰ ਵਿੱਚ 1697 ਵਿੱਚ ਹੋਇਆ।ਬਾਬਾ ਬੰਦਾ ਸਿੰਘ ਬਹਾਦਰ ਸਮੇਂ ਆਪ ਸੇਵਾ ਤਾਂ ਕਰਦੇ ਸਨ, ਪਰ ਸਾਹਮਣੇ ਨਹੀਂ ਸਨ ਆਏ। 1726 ਵਿੱਚ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ, ਉਸਨੇ ਸਿੱਖਾਂ 'ਤੇ ਬਹੁਤ ਜ਼ੁਰਮ ਕਰਿਆ।ਡਾ: ਨਾਰੰਗ ਸਿੰਘ ਲਿਖਦੇ ਹਨ ਕਿ ਉਸ ਵੇਲੇ ਸਿੰਘ ਹੋਣਾਂ ਮੌਤ ਨੂੰ ਵਾਜਾਂ ਮਾਰਨ ਬਰਾਬਰ ਹੁੰਦਾ ਸੀ।