ਅੰਮ੍ਰਿਤਸਰ, (11 ਮਈ 2014 ):- ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਹਿਗੁਰੂ ਟਰੇਡਰਜ਼ ਇੰਦੋਰ ਨੂੰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਦਫ਼ਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 5-ਜਵਾਹਰ ਨਗਰ, ਸਿਆਗੰਜ, ਇੰਦੋਰ ਦੀ ਇਕ ਫ਼ਰਮ ਵਲੋਂ ਆਪਣੀ ਦੁਕਾਨ ਤੇ ਵਾਹਿਗੁਰੂ ਟਰੇਡਰਜ਼ ਦਾ ਬੋਰਡ ਲਗਾ ਕੇ, ਉਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲਗਾਈ ਗਈ ਹੈ ਅਤੇ ਹੇਠਾਂ ਉਸ ਤੇ ਕਿ ਹਮਾਰੇ ਯਹਾਂ ਬੀੜੀ- ਸਿਗਰੇਟ, ਪਾਨ-ਮਸਾਲਾ, ਸਪਾਰੀ ਕੇ ਥੋਕ ਵ ਖੇਰਚੀ ਵਿਕਰੇਤਾ ਲਿਖਿਆ ਗਿਆ ਹੈ, ਜੋ ਬਹੁਤ ਹੀ ਘਿਨਾਉਣੀ ਅਤੇ ਅਤੀ ਨਿੰਦਣ ਯੋਗ ਘਟਨਾ ਹੈ।