ਨਵੀਂ ਦਿੱਲੀ,( 9ਮਈ 2014):- ਬੀਬੀਆਂ ਨੂੰ ਦਿੱਲੀ ‘ਚ ਦੋਪਹੀਆਂ ਵਾਹਨ ਚਲਾਉਣ ਜਾਂ ਪਿੱਛਲੀ ਸੀਟ ਤੇ ਸਵਾਰੀ ਕਰਨ ਵੇਲੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਹੈਲਮੇਟ ਪਾਉਣ ਨੂੰ ਜਰੂਰੀ ਕਰਨ ਦੇ ਕੱਢੇ ਗਏ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਰਾਹੀਂ ਤਿੱਖਾ ਵਿਰੋਧ ਦਰਜ ਕਰਵਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਪਰਾਜਪਾਲ ਨੂੰ ਲਿੱਖੀ ਚਿੱਠੀ ‘ਚ ਇਸ ਮਸਲੇ ਤੇ ਮੁੜ ਗੌਰ ਕਰਨ ਲਈ ਕਈ ਦਲੀਲਾਂ ਵੀ ਦਿੱਤੀਆਂ ਹਨ।