Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਪੀੜਤ ਬਰਤਾਨਵੀ ਸਿੱਖਾਂ ਦੀ ਸੂਚੀ ਹੋਵੇਗੀ ਜਾਰੀ: ਸਿੱਖ ਫ਼ੈਡਰੇਸ਼ਨ

ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਪੀੜਤ ਬਰਤਾਨਵੀ ਸਿੱਖਾਂ ਦੀ ਸੂਚੀ ਹੋਵੇਗੀ ਜਾਰੀ: ਸਿੱਖ ਫ਼ੈਡਰੇਸ਼ਨ

ਲੰਡਨ,( 9 ਮਈ 2014):- ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਪੀੜਤ ਬਰਤਾਨਵੀ ਸਿੱਖਾਂ ਤੇ ਉਨ੍ਹਾਂ ਦੇ ਪੀੜਤ ਰਿਸ਼ਤੇਦਾਰਾਂ ਦੀ ਇੱਕ ਸੂਚੀ ਜਾਰੀ ਕਰੇਗੀ | ਇਸ ਸਬੰਧੀ ਭਾਈ ਅਮਰੀਕ ਸਿੰਘ ਗਿੱਲ ਤੇ ਭਾਈ ਦਵਿੰਦਰਜੀਤ ਸਿੰਘ ਵੱਲੋਂ ਭੇਜੇ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸੂਚੀ ‘ਚ ਉਨ੍ਹਾਂ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਖੁਦ ਜਾਂ ਉਨ੍ਹਾਂ ਦੇ ਪਰਿਵਾਰ ਸਾਕਾ ਨੀਲਾ ਤਾਰਾ ਤੇ ਉਸ ਨਾਲ ਸਬੰਧਿਤ ਘਟਨਾਵਾਂ ਵਿੱਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਹਨ |

ਸਿੱਖ ਫੈਡਰੇਸ਼ਨ ਨੇ ਕਿਹਾ ਕਿ 1984 ‘ਚ ਬਰਤਾਨਵੀ ਸਰਕਾਰ ਆਪਣੇ ਸ਼ਹਿਰੀਆਂ ਨੂੰ ਬਚਾਉਣ ‘ਚ ਵੀ ਨਾਕਾਮਯਾਬ ਰਹੀ ਤੇ ਸਰਕਾਰ ਨੇ ਕਿਸੇ ਵੀ ਬਰਤਾਨਵੀ ਨਾਗਰਿਕ ਨੂੰ ਪੰਜਾਬ ਨਾ ਜਾਣ ਬਾਰੇ ਉਦੋਂ ਸਾਵਧਾਨ ਨਹੀਂ ਸੀ ਕੀਤਾ ਜਦੋਂ ਪੰਜਾਬ ‘ਚ 1 ਲੱਖ 50 ਹਜ਼ਾਰ ਦੇ ਕਰੀਬ ਭਾਰਤੀ ਫੌਜ ਤਾਇਨਾਤ ਸੀ |

ਸਿੱਖ ਫੈਡਰੇਸ਼ਨ ਯੂ. ਕੇ. ਨੇ ਬਰਤਾਨਵੀ ਸ਼ੈਡੋ ਵਿਦੇਸ਼ ਮੰਤਰੀ ਐਮ ਪੀ ਡੁਗਲਾਸ ਅਲੈਕਸਜ਼ੈਂਡਰ ਵਲੋਂ ਬਰਤਾਨਵੀ ਸਰਕਾਰ ਨੂੰ ਸਾਕਾ ਨੀਤਾ ਤਾਰਾ ‘ਚ ਬਰਤਾਨਵੀ ਭੂਮਿਕਾ ਬਾਰੇ ਜਨਤਕ ਜਾਂਚ ਕਰਵਾਉਣ ਦੀ ਮੰਗ ਕਰਨ ਦਾ ਸਵਾਗਤ ਕੀਤਾ ਹੈ |

ਡੁਗਲਾਸ ਅਲੈਕਸਜ਼ੈਂਡਰ ਵੱਲੋਂ ਸਰਕਾਰ ਨੂੰ ਲਿਖੇ ਗਏ ਪੱਤਰ ‘ਚ ਮੰਗ ਕੀਤੀ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਣਸੁਝਲੇ ਹੋਏ ਸਵਾਲਾਂ ਦਾ ਹੱਲ ਕਰੇ ਅਤੇ ਜਵਾਬ ਦੇਵੇ | ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਰਿਪੋਰਟ ਜਨਤਕ ਹੋਵੇ |

ਡੁਗਲਾਸ ਅਲੈਕਸਜ਼ੈਂਡਰ ਨੇ ਸਵਾਲ ਉਠਾਇਆ ਕਿ ਇਸ ਰਿਪੋਰਟ ‘ਚ ਸਿਰਫ ਦਸੰਬਰ 1983 ਤੋਂ ਜੂਨ 1984 ਤੱਕ ਦਾ ਸਮਾਂ ਹੀ ਪੜਤਾਲ ‘ਚ ਸ਼ਾਮਿਲ ਕਿਉਂ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਤੇ ਬਾਅਦ ਵਾਲਾ ਸਮੇਂ ਨੂੰ ਵੀ ਜਾਂਚ ‘ਚ ਸ਼ਾਮਿਲ ਕਰਨਾ ਚਾਹੀਦਾ ਸੀ, ਕਿਉਂਕਿ ਇਹ ਘਟਨਾਵਾਂ ਇਸੇ ਕੜੀ ਨਾਲ ਸਬੰਧਿਤ ਹਨ |

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਅੰਮ੍ਰਿਤਸਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫੌਜੀ ਹਮਲੇ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫਾਈਲਾਂ ਜਨਤਕ ਕਰਨ ਸਮੇਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: