Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

August 2012

August 2012

ਲੁਧਿਆਣਾ (31 ਅਗਸਤ, 2012): ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੀਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ ਪਹਿਲਾ ਦਰਜਾ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਭਾਰੀ ਸੁਰੱਖਿਆ ਫੋਰਸ ਦੀ ਮੌਜੂਦਗੀ ਵਿਚ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ ਅਤੇ ਜਿਲ੍ਹਾ ਪੁਲਿਸ ਵਲੋਂ ਵੀ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ ....
ਕੁਰਬਾਨੀ ਦੇ ਪੁੰਜ ਖ਼ਾਲਸਾ ਪੰਥ ਦੇ ਕੋਹਿਨੂਰ ਹੀਰੇ, ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬ¤ਬਰ ਦੀ ਬਰਸੀ (31 ਅਗਸਤ) ਨੂੰ ਮਨਾਉਣ ਲਈ ਸਮੁ¤ਚੇ ਖਾਲਸਾ ਪੰਥ ਨੂੰ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਸੰਪਰਦਾਵਾਂ ਨੂੰ ਪਾਰਟੀ ਪ¤ਧਰ ਤੋਂ ਉ੍ਯ¤ਪਰ ਉਠ ਕੇ ਮਨਾਉਣ ਲਈ, ਸਮੂਹ ਨਜ਼ਰਬੰਦ ਬੰਦੀ ਸਿੰਘਾਂ ਵ¤ਲੋਂ ਪੁਰਜ਼ੋਰ ਅਪੀਲ ...
ਸ਼੍ਰੀ ਅੰਮ੍ਰਿਤਸਰ (30 ਅਗਸਤ, 2012): ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਉਪਾਧੀ ਪ੍ਰਾਪਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 17ਵੀ ਬਰਸੀ ਮੌਕੇ ਅੱਜ ਸਿੱਖ ਸੰਗਤਾ ਸ਼ੀ ਅਕਾਲ ਤਖਤ ਸਾਹਿਬ ਵਿਖੇ ਹੁੰਮ-ਹੁੰਮਾਕੇ ਪਹੁੰਚਣ, ਇਹ ਅਪੀਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਜ਼ੂਰੀ ਰਾਗੀ ਸ਼ੀ ਦਰਬਾਰ ਸਾਹਿਬ ਭਾਈ ਸੁਖਵਿੰਦਰ ਸਿੰਘ ਨੇ ਕਰਦਿਆ ਕਿਹਾ ਹੈ ਕਿ ਭਾਈ ਦਿਲਾਵਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਉਹਨਾ ਦੀ ਯਾਦ ...
ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ,ਸਿੱਖ ਬਜੁ਼ਰਗਾਂ ਦੀਆਂ ਥਾਣਿਆਂ ਵਿੱਚ ਦਾਹੜੀਆਂ ਪੁੱਟਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਪਾਪੀ ਨੂੰ ਆਪਾ ਕੁਰਬਾਨ ਕਰਕੇ ਨਰਕਾਂ ਦੇ ਰਾਹ ਤੋਰਨ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਾਲਾਨਾ ਬਰਸੀ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਪ੍ਰਣਾਮ ਕੀਤਾ ਗਿਆ ।ਅੱਜ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਤਾਰਵੀਂ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੀ ਇੱਕੀਵੀਂ ਬਰਸੀ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਡੱਲੇਵਾਲ ਨੇ ਸਿੱਖ ਕੌਮ ਵਲੋਂ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਤ ਕਰਨ ਦੇ ਨਾਲ ਨਾਲ ਉਸ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਹੋਣ ਲਈ ਵਿਚਾਰ ਕੀਤੀ ਜਾਵੇ ਜਿਸ ਕਾਰਜ ਲਈ ਉਹ ਸ਼ਹੀਦ ਹੋਏ ਹਨ ।
ਲੰਡਨ (29 ਅਗਸਤ, 2012): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਬਣਨ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਸੰਘਰਸ਼ ਮਈ ਸੋਚ ਦੇ ਧਾਰਨੀ ਗੁਰਸਿੱਖਾਂ ਨਾਲ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਲੰਡਨ (09 ਅਗਸਤ, 2012): ਅਮਰੀਕਾ ਦੇ ਇੱਕ ਗੁਰਦਵਾਰਾ ਸਾਹਿਬ ਵਿੱਚ ਇੱਕ ਜਨੂੰਨੀ ਗੋਰੇ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਛੇ ਸਿੱਖਾਂ ਨੂੰ ਮਾਰਨ ਅਤੇ ਕਈਆਂ ਨੂੰ ਜ਼ਖਮੀਂ ਕਰਨ ਦੀ ਹਿਰਦੇਵੇਧਕ ਘਟਨਾ ਨਾਲ ਸਿੱਖਾਂ ਸਮੇਤ ਦੁਨੀਆ ਭਰ ਦੇ ਇਨਸਾਫ ਪਸੰਦ ਵਿਆਕਤੀਆਂ ਦੇ ਹਿਰਦੇ ਵਲੂੰਧਰੇ ਗਏ ।ਪਰ ਜਿਸ ਕਦਰ ਅਮਰੀਕਾ ਦੇ ਰਸ਼ਟਰਪਤੀ ਬਾਰਾਕ ਉਬਾਮਾ ਅਤੇ ਉਹਨਾਂ ਦੀ ਸਰਕਾਰ ਵਲੋਂ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਉਹ ਬੇਹੱਦ ਸ਼ਲਾਘਾਯੋਗ ਹੈ ਅਤੇ ਭਾਰਤੀ ਨਿਜ਼ਾਮ ਨੂੰ ਅਮਰੀਕਾ ਦੇ ਇੱਕ ਇਤਿਹਾਸਕ ਰਵੱਈਏ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।