ਲੁਧਿਆਣਾ (22 ਜੂਨ, 2012): ਅੱਜ ਸ਼ਹਿਰ ਦੀਆਂ ਵੱਖ-2 ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਮੋਤੀ ਨਗਰ ਵਿਖੇ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਅਕਾਲ ਸਹਾਏ ਇੰਟਰਨੈਸ਼ਨਲ ਸਿੱਖ ਜਥੇਬੰਦੀ ਦੇ ਕੌਮੀ ਪ੍ਰਧਾਨ ਦਰਸਨ ਸਿੰਘ ਘੋਲੀਆ, ਹੋਂਦ ਚਿੱਲੜ ਸਿੱਖ ਕਤਲੇਆਮ ਨੂੰ ਉਜਾਗਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਪੰਥਕ ਸੇਵਾ ਲਹਿਰ ਲੁਧਿਆਣਾ ਦੇ ਮੁਖੀ ਬਲਜੀਤ ਸਿੰਘ ਕਾਲਾਨੰਗਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਹਰਜਿੰਦਰ ਸਿੰਘ, ਦਸਮੇਸ਼ ਯੂਥ ਕਲੱਬ ਦੇ ਪ੍ਰਧਾਨ ਰਾਮ ਸਿੰਘ, ਸ਼ਾਹਬਾਜ ਖਾਲਸਾ ਤੋਂ ਪ੍ਰਮਿੰਦਰ ਸਿੰਘ, ਗੁਰਦੀਪ ਸਿੰਘ, ਗਿਆਸਪੁਰਾ ਯੂਥ ਕਲੱਬ ਤੋਂ ਦਰਸ਼ਨ ਸਿੰਘ ਮਾਸਟਰ ਤੋਂ ਇਲਾਵਾ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਮੈਂਬਰ ਹਾਜਰ ਹੋਏ। ਉਹਨਾਂ ਸਾਝੇ ਮਤੇ ਵਿੱਚ ਕਾਂਗਰਸ ਤੇ ਭਾਜਪਾ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ-ਅੰਦਾਜੀ ਕਰਨ ਵਿਰੁਧ ਸਖਤ ਤਾੜਨਾ ਕੀਤੀ।