ਲੁਧਿਆਣਾ (5 ਮਾਰਚ, 2012 - ਸਿੱਖ ਸਿਆਸਤ): ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ 30 ਜਨਵਰੀ, 2012 ਨੂੰ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੱਲ ਭਾਵ 6 ਮਾਰਚ, 2012 ਨੂੰ ਹੋਣ ਜਾ ਰਿਹਾ ਹੈ। ਅੱਜ ਸਾਰੇ ਪ੍ਰਮੁੱਖ ਅਖਬਾਰ ਤੇ ਟੀ. ਵੀ. ਕਹਿ ਰਹੇ ਹਨ ਕਿ ਫੈਸਲੇ ਦੀ ਘੜੀ ਨੇੜੇ ਆ ਚੁੱਕੀ ਹੈ ਤੇ ਕਿਆਸਰਾਈਆਂ ਦਾ ਦੌਰ ਖਤਮ ਹੋਣ ਵਾਲਾ ਹੈ। ਕਾਂਗਰਸ, ਆਕਲੀ-ਭਾਜਪਾ ਅਤੇ ਪੀ. ਪੀ. ਪੀ ਤੇ ਖੱਬੇ-ਪੱਖੀਆਂ ਦੇ ਸਾਂਝੇ ਮੋਰਚੇ ਦੀ ਵੋਟ ਕਾਰਗੁਜ਼ਾਰੀ ਅਤੇ ਪੰਜਾਬ ਵਿਚ ਨਵੀਂ ਸਰਕਾਰ ਬਣਨ ਬਾਰੇ ਕੱਲ ਪਤਾ ਲੱਗ ਜਾਵੇਗਾ, ਪਰ ਕੀ ਇਹ ਫੈਸਲੇ ਦੀ ਘੜੀ ਪੰਜਾਬ ਦੇ ਲੋਕਾਂ ਲਈ ਕੋਈ ਸੁਖਾਵੀਂ ਤਬਦੀਲੀ ਵੀ ਲੈ ਕੇ ਆਵੇਗੀ? ਇਸ ਸਵਾਲ ਤੇ ਇਸ ਦੇ ਜਵਾਬ ਵੱਲ ਚੋਣ ਨਤੀਜਿਆਂ ਦੇ ਐਲਾਨ ਦੇ ਸ਼ੋਰ-ਸ਼ਰਾਬੇ ਵਿਚ ਕੋਈ ਧਿਆਨ ਦੇਣ ਦੀ ਖੇਚਲ ਨਹੀਂ ਕਰ ਰਿਹਾ।