ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ । ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ । ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ । (ਮਨਵਿੰਦਰ ਸਿੰਘ ਗਿਆਸਪੁਰ)