ਬੰਗਾ (07 ਅਗਸਤ, 2011): ਦੋ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ । ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ । ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ , ਰਾਜ ਕਰੇਗਾ ਖਾਲਸਾ , ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ , ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ - ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ ।