ਫ਼ਤਿਹਗੜ੍ਹ ਸਾਹਿਬ, 24 ਜੁਲਾਈ : ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀਂ ਬਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ.ਸੀ. ਅਤੇ ਇਸ ਯੂਨੀਵਰਸਿਟੀ ਦੇ ਨਾਂ ਵਿੱਚੋਂ ਸਿੱਖ ਸ਼ਬਦ ਕੱਢੇ ਜਾਣ ਦੇ ਮੁੱਦੇ ’ਤੇ ਇਹ ‘ਵਰਸਿਟੀ ਇਕ ਵਾਰ ਫਿਰ ਪੰਥਕ ਸਫਾਂ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਪੰਥਕ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ ਕਿ ਪੰਥਕ ਹਿੱਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣੀ ਇਸ ਸੰਸਥਾ ਦਾ ਵਾਈਸ ਚਾਂਸਲਰ ਕਿਸੇ ਬੇਦਾਗ ਅਤੇ ਸਮਰਪਿਤ ਸਿੱਖ ਨੂੰ ਹੀ ਲਗਾਇਆ ਜਾਵੇ ਇਸ ਤੋਂ ਬਿਨਾਂ ‘ਵਰਿਸਟੀ ਦੇ ਨਾਂ ਵਿੱਚੋਂ ਹਟਾਇਆ ਗਿਆ ਸਿੱਖ ਸ਼ਬਦ ਮੁੜ ਤੋਂ ਜੋੜਿਆ ਜਾਵੇ।