ਲੰਡਨ (4 ਜੁਲਾਈ, 2011): ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਪੰਜਾਬ ਪੁਲੀਸ ਦੁਬਾਰਾ ਗ੍ਰਿਫਤਾਰ ਕਰਕੇ ਪੁਰਾਣੇ ਕੇਸ ਚਲਾਉਣ ਦੀਆਂ ਸਕੀਮਾਂ ਘੜ ਰਹੀ ਹੈ , ਜਦਕਿ ਉਹ ਅਮਰੀਕਾ ਅਤੇ ਪੰਜਾਬ ਦੀਆਂ ਜੇਹਲਾਂ ਵਿੱਚ ਪੰਦਰਾਂ ਸਾਲ ਗੁਜ਼ਾਰ ਚੁੱਕਾ ਹੈ ਜੋ ਕਿ ਉਮਰ ਕੈਦ ਤੋਂ ਵੀ ਜਿ਼ਆਦਾ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਪੁਲੀਸ ਦੀਆਂ ਕੁਚਾਲਾਂ ਦੀ ਨਿਖੇਧੀ ਕਰਦਿਆਂ ਦੁਨੀਆਂ ਭਰ ਦੀਆਂ ਸਿੱਖ ਸੰਸਥਾਂਵਾਂ ਨੂੰ ਇਸ ਦੇ ਵਿਆਪਕ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ ।