ਨਿਊਯਾਰਕ (26 ਫਰਵਰੀ, 2011): ਸਿਖਸ ਫਾਰ ਜਸਟਿਸ ਨੂੰ ਕਾਂਗਰਸ ਦੇ ਸਾਬਕਾ ਵਿਦਿਆਰਥੀ ਆਗੂ , ਜੋ 31 ਅਕਤੂਬਰ 1984 ਨੂੰ ਅਕਬਰ ਰੋਡ ਦਿੱਲੀ ਵਿਖੇ ਕਾਂਗਰਸ ਦੇ ਉਸ ਨਾਪਾਕ ਇਰਾਦੇ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਜਿਸ ਵਿਚ ਕਾਂਗਰਸੀ ਆਗੂਆਂ ਨੇ ਸਿਖਾਂ ਨੂੰ ਸਮੁੱਚੇ ਭਾਰਤ ਵਿਚ ਮਾਰ ਮੁਕਾਉਣ ਦੀ ਸਾਜਿਸ਼ ਰਚੀ ਸੀ, ਦਾ ਸਹੁ ਖਾ ਕੇ ਦਿੱਤਾ ਹੋਇਆ ਇਕ ਬਿਆਨ ਹੱਥ ਲੱਗਾ ਹੈ।