Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

ਨਿਊਯਾਰਕ (1 ਅਪ੍ਰੈਲ, 2011): ਨਵੰਬਰ 1984 ਵਿਚ ਭਾਰਤ ਵਿਚ ਸਿਖਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ, ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਅਮਰੀਕਾ ਦੀ ਨਿਊਯਾਰਕ ਦੇ ਜ਼ਿਲਾ ਅਦਾਲਤ ਵਲੋਂ 1 ਮਾਰਚ 2011 ਨੂੰ ਜਾਰੀ ਸੰਮਣਾਂ ’ਤੇ ਕਾਂਗਰਸ (ਆਈ) ਨੇ ਪਹਿਲਾਂ ਹਾਇਰ ਕੀਤੀ ਸੱਭਰਵਾਲ, ਨੋਰਡਿਨ ਤੇ ਫਿੰਕਲ ਦੀ ਲਾਅ ਫਰਮ ਦੋ ਨਾਲ ਹੀ ਹੁਣ ਵਿਗਿਨ ਤੇ ਡੈਨਾ ਐਲ ਐਲ ਪੀ ਦੀ ਲਾਅ ਫਰਮ ਨੂੰ ਵੀ ਹਾਇਰ ਕਰ ਲਿਆ ਹੈ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਮਰੀਕੀ ਅਦਾਲਤ ਵਿਚ ਨਸਲਕੁਸ਼ੀ ਦੇ ਦੋਸ਼ਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਾਂਗਰਸ (ਆਈ) ਭਾਰਤ ਸਰਕਾਰ ਦਾ ਪੈਸਾ, ਅਸਰ ਰਸੂਖ ਤੇ ਅਥਾਰਟੀ ਦੇ ਵਰਤੋਂ ਕਰ ਰਹੀ ਹੈ। ਨਿਊਯਾਰਕ ਦੀ ਜ਼ਿਲਾ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਕਾਂਗਰਸ (ਆਈ) ਦਾ ਬਚਾਅ ਕਰਨ ਲਈ ਲਾਅ ਫਰਨ ਹਾਇਰ ਕਰਨ ਉਨ੍ਹਾਂ ਨੂੰ ਪੈਸੇ ਦੇਣ ਦੇ ਇਸ ਕੰਮ ਵਿਚ ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਤੇ ਵਾਸ਼ਿੰਗਟਨ ਸਥਿਤ ਭਾਰਤ ਦੂਤਘਰ ਸ਼ਾਮਿਲ ਹਨ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਅਜਿਹਾ ਕਰਨਾ ਸਰਕਾਰੀ ਤਾਕਤ ਤੇ ਸਰਕਾਰੀ ਪੈਸੇ ਦੀ ਸ਼ਰੇਆਮ ਦੁਰਵਰਤੋਂ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੈਫਰੈਂਡਮ 2020 ਮੁਹਿੰਮ ਦੀ ਸਪੱਸ਼ਟਤਾ ਸਬੰਧੀ ਸਿੱਖਜ਼ ਫਾਰ ਜਸਟਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵਲੋਂ ਇਕ ਸਵਾਲਾਂ ਵਾਲੀ ਚਿੱਠੀ ਲਿਖਣ ਤੋਂ ਬਾਅਦ ਸਿੱਖ ਧਿਰਾਂ ਦਰਮਿਆਨ ਆਪਸੀ ਸ਼ਬਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: